33ਇਹ ਮੇਰਾਰੀ ਗੋਤਾਂ ਦੀ ਸੇਵਾ ਹੈ ਕਿਉਂਕਿ ਉਹ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਵਿੱਚ ਮੰਡਲੀ ਦੇ ਤੰਬੂ ਵਿੱਚ ਕੰਮ ਕਰਦੇ ਹਨ।”
34ਮੋਸ਼ੇਹ, ਹਾਰੋਨ ਅਤੇ ਕੌਮ ਦੇ ਆਗੂਆਂ ਨੇ ਕੋਹਾਥੀਆਂ ਨੂੰ ਉਹਨਾਂ ਦੇ ਪਰਿਵਾਰ-ਸਮੂਹਾਂ ਅਨੁਸਾਰ ਗਿਣਿਆ।
35ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਏ ਸਨ,
36ਗੋਤਾਂ ਵਿੱਚ ਗਿਣੇ ਗਏ ਜੋ 2,750 ਸਨ।
37ਇਹ ਉਹਨਾਂ ਸਾਰੇ ਕੋਹਾਥੀਆਂ ਦੇ ਪਰਿਵਾਰ-ਸਮੂਹਾਂ ਵਿੱਚੋਂ ਸਨ ਜਿਨ੍ਹਾਂ ਨੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕੀਤੀ। ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।