11ਤਾਂ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਨਜ਼ੀਰ ਦਾ ਪ੍ਰਾਸਚਿਤ ਕਰੇ ਕਿਉਂ ਜੋ ਉਹਨਾਂ ਨੇ ਮੁਰਦੇ ਦੇ ਸਾਹਮਣੇ ਰਹਿ ਕੇ ਪਾਪ ਕੀਤਾ ਸੀ। ਉਸੇ ਦਿਨ ਉਹ ਆਪਣੇ ਸਿਰ ਨੂੰ ਦੁਬਾਰਾ ਪਵਿੱਤਰ ਕਰਨ।
12ਉਹ ਆਪਣੇ ਆਪ ਨੂੰ ਦੁਬਾਰਾ ਅਰਪਣ ਕਰਨ ਉਸੇ ਸਮੇਂ ਲਈ ਆਪਣੇ ਆਪ ਨੂੰ ਯਾਹਵੇਹ ਨੂੰ ਅਰਪਣ ਕਰਨ ਅਤੇ ਦੋਸ਼ ਦੀ ਭੇਟ ਵਜੋਂ ਇੱਕ ਸਾਲ ਦਾ ਲੇਲਾ ਲਿਆਉਣ ਪਰ ਪਿਛਲੇ ਦਿਨ ਵਿਅਰਥ ਹੋ ਗਏ, ਕਿਉਂ ਜੋ ਉਹ ਅਰਪਣ ਦੇ ਸਮੇਂ ਦੌਰਾਨ ਪਲੀਤ ਹੋ ਗਏ ਸਨ।
13“ ‘ਹੁਣ ਇਹ ਨਜ਼ੀਰ ਦਾ ਕਾਨੂੰਨ ਹੈ ਜਦੋਂ ਉਹਨਾਂ ਦੇ ਅੱਡ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਂਦਾ ਜਾਵੇ।
14ਉੱਥੇ ਉਹਨਾਂ ਨੂੰ ਯਾਹਵੇਹ ਅੱਗੇ ਆਪਣੀਆਂ ਭੇਟਾਂ ਚੜ੍ਹਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਹੋਮ ਦੀ ਭੇਟ ਲਈ ਇੱਕ ਸਾਲ ਦਾ ਇੱਕ ਦੋਸ਼ ਰਹਿਤ ਭੇਡ ਦਾ ਬੱਚਾ, ਪਾਪ ਦੀ ਭੇਟ ਲਈ ਇੱਕ ਸਾਲ ਦਾ ਇੱਕ ਦੋਸ਼ ਰਹਿਤ ਲੇਲਾ, ਪਾਪ ਦੀ ਭੇਟ ਲਈ ਇੱਕ ਨਿਰਦੋਸ਼ ਭੇਡੂ ਸੁੱਖ-ਸਾਂਦ ਦੀ ਬਲੀ ਲਈ ਲਿਆਵੇ,
15ਉਹਨਾਂ ਦੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਦੇ ਨਾਲ, ਅਤੇ ਵਧੀਆ ਆਟੇ ਨਾਲ ਅਤੇ ਬਿਨਾਂ ਖਮੀਰ ਤੋਂ ਬਣੀ ਰੋਟੀ ਦੀ ਇੱਕ ਟੋਕਰੀ, ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਮੋਟੀਆਂ ਰੋਟੀਆਂ, ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ।