19“ ‘ਨਜ਼ੀਰ ਅੱਡ ਹੋਣ ਦੇ ਪਿੱਛੋਂ ਜਦੋਂ ਸਿਰ ਮੁਨਾ ਲਵੇ, ਫਿਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚ ਇੱਕ ਪਤੀਰੀ ਰੋਟੀ ਅਤੇ ਇੱਕ ਮੁੱਠੀ ਲੈ ਕੇ ਉਸਦੇ ਹੱਥਾਂ ਉੱਤੇ ਰੱਖ ਅਤੇ ਇੱਕ ਮੋਟੀ ਰੋਟੀ ਅਤੇ ਟੋਕਰੀ ਵਿੱਚੋਂ ਇੱਕ ਪਤਲੀ ਰੋਟੀ, ਦੋਵੇਂ ਬਿਨਾਂ ਖਮੀਰ ਦੇ ਬਣਾਏ ਹੋਣ।
20ਫਿਰ ਜਾਜਕ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ, ਨਾਲ ਹੀ ਹਿਲਾਈ ਹੋਈ ਛਾਤੀ ਅਤੇ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਉਸ ਤੋਂ ਬਾਅਦ, ਨਜ਼ੀਰ ਦਾਖਰਸ ਪੀ ਸਕਦਾ ਹੈ।
21“ ‘ਇਹ ਨਜ਼ੀਰ ਦਾ ਕਾਨੂੰਨ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਾਹਵੇਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ।’ ”
22ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
23“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ, ‘ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਉਹਨਾਂ ਨੂੰ ਆਖਣਾ ਹੈ: