60ਨੌਵੇਂ ਦਿਨ ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਾਓਨੀ ਦਾ ਪੁੱਤਰ ਅਬੀਦਾਨ ਆਪਣੀ ਭੇਟ ਲੈ ਕੇ ਆਇਆ।
61ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ;
62ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਦੇ ਵਜ਼ਨ ਦਾ ਕਟੋਰਾ;
63ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ।
64ਪਾਪ ਦੀ ਭੇਟ ਲਈ ਇੱਕ ਬੱਕਰਾ;