12“ਫਿਰ ਲੇਵੀ ਨੂੰ ਬਲਦਾਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ, ਇੱਕ ਨੂੰ ਯਾਹਵੇਹ ਲਈ ਪਾਪ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ, ਤਾਂ ਜੋ ਉਹ ਲੇਵੀਆਂ ਲਈ ਪ੍ਰਾਸਚਿਤ ਹੋਵੇ।
13ਲੇਵੀਆਂ ਨੂੰ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਸਾਹਮਣੇ ਖੋਲ੍ਹਣ ਲਈ ਕਹਿਣਾ ਅਤੇ ਫਿਰ ਉਹਨਾਂ ਨੂੰ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਈ।
14ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਨਾਲੋਂ ਵੱਖਰਾ ਕਰੀਂ ਅਤੇ ਲੇਵੀ ਮੇਰੇ ਹੋਣਗੇ।
15“ਜਦੋਂ ਤੁਸੀਂ ਲੇਵੀਆਂ ਨੂੰ ਸ਼ੁੱਧ ਕਰੋਗੇ ਅਤੇ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਚੜ੍ਹਾਓਗੇ, ਤਾਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਣਗੇ।
16ਕਿਉਂਕਿ ਉਹ ਇਸਰਾਏਲ ਦੇ ਘਰਾਣੇ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿੱਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ।