ਓਬਦਯਾਹ 1

ਜਿਵੇਂ ਤੂੰ ਮੇਰੇ ਪਵਿੱਤਰ ਪਹਾੜ ਉੱਤੇ ਕ੍ਰੋਧ ਦਾ ਪਿਆਲਾ ਪੀਤਾ ਸੀ, ਉਸੇ ਤਰ੍ਹਾਂ ਸਾਰੀਆਂ ਕੌਮਾਂ ਪੀਂਦੀਆਂ ਰਹਿਣਗੀਆਂ। ਉਹ ਪੀਣਗੇ ਅਤੇ ਪੀਦੇਂ ਰਹਿਣਗੇ ਅਤੇ ਇਸ ਤਰ੍ਹਾਂ ਹੋਣਗੇ ਜਿਵੇਂ ਉਹ ਕਦੇ ਹੁੰਦੇ ਹੀ ਨਹੀਂ ਸਨ।

Obadiah 1:16 (UKJV) For as all of you have drunk upon my holy mountain, so shall all the heathen drink continually, yea, they shall drink, and they shall swallow down, and they shall be as though they had not been.

14ਤੈਨੂੰ ਚੁਰਾਹਿਆਂ ਉੱਤੇ ਖੜ੍ਹੇ ਨਹੀਂ ਹੋਣਾ ਚਾਹੀਦਾ ਸੀ ਕਿ ਉਸ ਦੇ ਭੱਜਣ ਵਾਲਿਆਂ ਨੂੰ ਮਾਰੇਂ ਅਤੇ ਸੰਕਟ ਦੇ ਦਿਨ ਉਸ ਦੇ ਬਚੇ ਹੋਇਆਂ ਨੂੰ ਫੜਾਉਣਾ ਨਹੀਂ ਸੀ ਚਾਹੀਦਾ।

15“ਯਾਹਵੇਹ ਦਾ ਦਿਨ ਸਾਰੀਆਂ ਕੌਮਾਂ ਲਈ ਨੇੜੇ ਹੈ। ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।

16ਜਿਵੇਂ ਤੂੰ ਮੇਰੇ ਪਵਿੱਤਰ ਪਹਾੜ ਉੱਤੇ ਕ੍ਰੋਧ ਦਾ ਪਿਆਲਾ ਪੀਤਾ ਸੀ, ਉਸੇ ਤਰ੍ਹਾਂ ਸਾਰੀਆਂ ਕੌਮਾਂ ਪੀਂਦੀਆਂ ਰਹਿਣਗੀਆਂ। ਉਹ ਪੀਣਗੇ ਅਤੇ ਪੀਦੇਂ ਰਹਿਣਗੇ ਅਤੇ ਇਸ ਤਰ੍ਹਾਂ ਹੋਣਗੇ ਜਿਵੇਂ ਉਹ ਕਦੇ ਹੁੰਦੇ ਹੀ ਨਹੀਂ ਸਨ।

17ਪਰ ਸੀਯੋਨ ਪਰਬਤ ਉੱਤੇ ਛੁਟਕਾਰਾ ਹੋਵੇਗਾ। ਇਹ ਪਵਿੱਤਰ ਹੋਵੇਗਾ, ਅਤੇ ਯਾਕੋਬ ਆਪਣੀ ਵਿਰਾਸਤ ਦਾ ਮਾਲਕ ਹੋਵੇਗਾ।

18ਯਾਕੋਬ ਦਾ ਘਰਾਣਾ ਅੱਗ ਅਤੇ ਯੋਸੇਫ਼ ਇੱਕ ਅੱਗ ਦਾ ਲੰਬੋ ਹੋਵੇਗਾ। ਏਸਾਓ ਦਾ ਘਰਾਣਾ ਤੂੜੀ ਵਾਂਗ ਹੋਵੇਗਾ, ਅਤੇ ਉਹ ਉਸ ਨੂੰ ਅੱਗ ਲਾ ਕੇ ਤਬਾਹ ਕਰ ਦੇਣਗੇ। ਏਸਾਓ ਤੋਂ ਕੋਈ ਨਹੀਂ ਬਚੇਗਾ। ਯਾਹਵੇਹ ਨੇ ਬੋਲਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.