16ਹੁਣ ਅੱਗੇ ਨੂੰ ਇੱਕ ਗੁਲਾਮ ਵਾਂਗੂੰ ਨਹੀਂ ਸਗੋਂ ਗੁਲਾਮ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ ਰੱਖ। ਉਹ ਮੇਰੇ ਲਈ ਬਹੁਤ ਪਿਆਰਾ ਹੈ, ਇੱਥੋਂ ਤੱਕ ਕਿ ਤੇਰੇ ਲਈ ਵੀ ਉਹ ਪਿਆਰਾ ਹੋਵੇ, ਜਿਵੇਂ ਕਿ ਸਾਡਾ ਇੱਕ ਸਾਥੀ ਮਨੁੱਖ ਅਤੇ ਪ੍ਰਭੂ ਵਿੱਚ ਇੱਕ ਭਰਾ ਵਾਂਗ ਹੈ।
17ਇਸ ਲਈ ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈ, ਤਾਂ ਉਸ ਦਾ ਸਵਾਗਤ ਕਰ ਜਿਵੇਂ ਤੂੰ ਮੇਰਾ ਸਵਾਗਤ ਕਰਦਾ ਹੈ।
18ਜੇ ਉਸ ਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਤੇਰਾ ਕੋਈ ਕਰਜ਼ਾ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਖਾਤੇ ਲਿਖ ਲਵੀਂ।
19ਮੈਂ, ਪੌਲੁਸ, ਇਹ ਆਪਣੇ ਹੱਥੀਂ ਲਿਖ ਰਿਹਾ ਹਾਂ। ਮੈਂ ਇਸ ਦਾ ਭੁਗਤਾਨ ਕਰਾਂਗਾ। ਇਹ ਦੱਸਣ ਲਈ ਨਹੀਂ ਕਿ ਤੂੰ ਮੇਰੇ ਲਈ ਆਪਣੇ ਆਪ ਨੂੰ ਦੇਣਦਾਰ ਹੈ।
20ਹੇ ਭਰਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪ੍ਰਭੂ ਵਿੱਚ ਤੇਰੇ ਤੋਂ ਕੁਝ ਲਾਭ ਪ੍ਰਾਪਤ ਹੋਵੇ; ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ।