ਫਿਲੇਮੋਨ 1

ਹੇ ਭਰਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪ੍ਰਭੂ ਵਿੱਚ ਤੇਰੇ ਤੋਂ ਕੁਝ ਲਾਭ ਪ੍ਰਾਪਤ ਹੋਵੇ; ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ।

Philemon 1:20 (UKJV) Yea, brother, let me have joy of you in the Lord: refresh my bowels in the Lord.

18ਜੇ ਉਸ ਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਤੇਰਾ ਕੋਈ ਕਰਜ਼ਾ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਖਾਤੇ ਲਿਖ ਲਵੀਂ।

19ਮੈਂ, ਪੌਲੁਸ, ਇਹ ਆਪਣੇ ਹੱਥੀਂ ਲਿਖ ਰਿਹਾ ਹਾਂ। ਮੈਂ ਇਸ ਦਾ ਭੁਗਤਾਨ ਕਰਾਂਗਾ। ਇਹ ਦੱਸਣ ਲਈ ਨਹੀਂ ਕਿ ਤੂੰ ਮੇਰੇ ਲਈ ਆਪਣੇ ਆਪ ਨੂੰ ਦੇਣਦਾਰ ਹੈ।

20ਹੇ ਭਰਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪ੍ਰਭੂ ਵਿੱਚ ਤੇਰੇ ਤੋਂ ਕੁਝ ਲਾਭ ਪ੍ਰਾਪਤ ਹੋਵੇ; ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ।

21ਤੇਰੀ ਆਗਿਆਕਾਰੀ ਦਾ ਯਕੀਨ ਹੈ, ਇਸ ਕਰਕੇ ਮੈਂ ਤੈਨੂੰ ਇਹ ਲਿਖਿਆ ਹੈ, ਇਹ ਜਾਣਦੇ ਹੋਏ ਕਿ ਜੋ ਕੁਝ ਮੈਂ ਤੈਨੂੰ ਆਖਦਾ ਹਾਂ ਤੂੰ ਮੇਰੇ ਤੋਂ ਕਿਤੇ ਵੱਧ ਕੇ ਕਰੇਂਗਾ।

22ਅਤੇ ਇੱਕ ਗੱਲ ਹੋਰ: ਮੇਰੇ ਲਈ ਇੱਕ ਨਿਵਾਸ ਸਥਾਨ ਤਿਆਰ ਕਰ, ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਸਦਕਾ ਤੁਹਾਨੂੰ ਬਖਸ਼ਿਆ ਜਾਂਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.