21ਤੇਰੀ ਆਗਿਆਕਾਰੀ ਦਾ ਯਕੀਨ ਹੈ, ਇਸ ਕਰਕੇ ਮੈਂ ਤੈਨੂੰ ਇਹ ਲਿਖਿਆ ਹੈ, ਇਹ ਜਾਣਦੇ ਹੋਏ ਕਿ ਜੋ ਕੁਝ ਮੈਂ ਤੈਨੂੰ ਆਖਦਾ ਹਾਂ ਤੂੰ ਮੇਰੇ ਤੋਂ ਕਿਤੇ ਵੱਧ ਕੇ ਕਰੇਂਗਾ।
22ਅਤੇ ਇੱਕ ਗੱਲ ਹੋਰ: ਮੇਰੇ ਲਈ ਇੱਕ ਨਿਵਾਸ ਸਥਾਨ ਤਿਆਰ ਕਰ, ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਸਦਕਾ ਤੁਹਾਨੂੰ ਬਖਸ਼ਿਆ ਜਾਂਵਾਂਗਾ।
23ਇਪਫ੍ਰਾਸ, ਮਸੀਹ ਯਿਸ਼ੂ ਵਿੱਚ ਮੇਰਾ ਸਾਥੀ ਕੈਦੀ, ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।
24ਅਤੇ ਇਸੇ ਤਰ੍ਹਾਂ ਮਾਰਕਸ, ਅਰਿਸਤਰਖੁਸ, ਦੇਮਾਸ ਅਤੇ ਲੂਕਸ, ਜੋ ਮੇਰੇ ਨਾਲ ਦੇ ਸਹਿ-ਕਰਮੀ ਤੇਰੀ ਸੁੱਖ-ਸਾਂਦ ਪੁੱਛਦੇ ਹਨ।
25ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਆਤਮਾ ਦੇ ਨਾਲ ਹੋਵੇ।