8ਪਰਮੇਸ਼ਵਰ ਗਵਾਹੀ ਦੇ ਸਕਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਲਈ ਮਸੀਹ ਯਿਸ਼ੂ ਦੇ ਪਿਆਰ ਨਾਲ ਕਿਵੇਂ ਲੋਚਦਾ ਹਾਂ।
9ਅਤੇ ਇਹ ਮੇਰੀ ਪ੍ਰਾਰਥਨਾ ਹੈ: ਕਿ ਤੁਹਾਡਾ ਪਿਆਰ ਗਿਆਨ ਅਤੇ ਸੂਝ ਦੀ ਡੂੰਘਾਈ ਵਿੱਚ ਵੱਧ ਤੋਂ ਵੱਧ ਹੋਵੇ,
10ਤਾਂ ਜੋ ਤੁਸੀਂ ਇਹ ਸਮਝ ਸਕੋ ਕਿ ਮਸੀਹ ਦੇ ਵਾਪਸ ਆਉਣ ਦੇ ਦਿਨ ਲਈ ਸਭ ਤੋਂ ਉੱਤਮ ਕੀ ਹੈ ਅਤੇ ਜੋ ਤੁਹਾਨੂੰ ਸ਼ੁੱਧ ਅਤੇ ਨਿਰਦੋਸ਼ ਕਰ ਸਕੇ।
11ਧਰਮ ਦੇ ਫ਼ਲ ਨਾਲ ਭਰਿਆ ਹੋਇਆ ਜੋ ਯਿਸ਼ੂ ਮਸੀਹ ਦੁਆਰਾ ਆਉਂਦਾ ਹੈ ਪਰਮੇਸ਼ਵਰ ਦੀ ਮਹਿਮਾ ਅਤੇ ਉਸਤਤ ਹੋਵੇ।
12ਹੁਣ ਮੈਂ ਚਾਹੁੰਦਾ ਹਾਂ ਕਿ ਹੇ ਭਰਾਵੋ ਅਤੇ ਭੈਣੋ ਤੁਸੀਂ ਇਹ ਜਾਣੋ, ਜੋ ਮੇਰੇ ਨਾਲ ਵਾਪਰਿਆ ਹੈ ਉਹ ਅਸਲ ਵਿੱਚ ਖੁਸ਼ਖ਼ਬਰੀ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਦਾ ਕਾਰਨ ਹੋਇਆ ਹੈ।