ਫਿਲਿਪੀਆਂ 1

ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੁਆਰਾ ਅਤੇ ਯਿਸ਼ੂ ਮਸੀਹ ਦੀ ਆਤਮਾ ਦੀ ਦਾਤ ਦੁਆਰਾ ਜੋ ਮੇਰੇ ਨਾਲ ਵਾਪਰਿਆ ਹੈ ਉਹ ਮੇਰੇ ਛੁਟਕਾਰੇ ਲਈ ਹੋਵੇਗਾ।

Philippians 1:19 (UKJV) For I know that this shall turn to my salvation through your prayer, and the supply of the Spirit of Jesus Christ,

17ਪਰ ਓਹ ਮਸੀਹ ਦਾ ਇਮਾਨਦਾਰੀ ਨਾਲ ਨਹੀਂ, ਸਗੋਂ ਸੁਆਰਥ ਨਾਲ ਪ੍ਰਚਾਰ ਕਰਦੇ ਹਨ, ਇਹ ਮੰਨ ਕੇ ਕਿ ਉਹ ਮੇਰੇ ਲਈ ਮੁਸੀਬਤਾਂ ਪੈਦਾ ਕਰ ਸਕਦੇ ਹਨ ਜਦੋਂ ਮੈਂ ਕੈਦ ਵਿੱਚ ਹਾਂ।

18ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ? ਖਾਸ ਗੱਲ ਤਾਂ ਇਹ ਹੈ ਕਿ ਹਰ ਤਰੀਕੇ ਨਾਲ, ਚਾਹੇ ਝੂਠੇ ਇਰਾਦਿਆਂ ਤੋਂ ਹੋਵੇ ਜਾਂ ਸੱਚੇ, ਮਸੀਹ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਇਸ ਕਾਰਨ ਮੈਂ ਖੁਸ਼ ਹਾਂ। ਹਾਂ, ਮੈਂ ਲਗਾਤਾਰ ਖੁਸ਼ ਰਹਾਂਗਾਂ,

19ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੁਆਰਾ ਅਤੇ ਯਿਸ਼ੂ ਮਸੀਹ ਦੀ ਆਤਮਾ ਦੀ ਦਾਤ ਦੁਆਰਾ ਜੋ ਮੇਰੇ ਨਾਲ ਵਾਪਰਿਆ ਹੈ ਉਹ ਮੇਰੇ ਛੁਟਕਾਰੇ ਲਈ ਹੋਵੇਗਾ।

20ਮੈਂ ਉਤਸੁਕਤਾ ਨਾਲ ਉਮੀਦ ਕਰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਹੀਂ ਹੋਵਾਂਗਾ, ਪਰ ਮੇਰੇ ਵਿੱਚ ਕਾਫ਼ੀ ਹਿੰਮਤ ਹੋਵੇਗੀ ਤਾਂ ਜੋ ਹੁਣ ਹਮੇਸ਼ਾ ਦੀ ਤਰ੍ਹਾਂ ਮਸੀਹ ਮੇਰੇ ਸਰੀਰ ਵਿੱਚ ਉੱਚਾ ਹੋਵੇ, ਭਾਵੇਂ ਜੀਵਨ ਦੁਆਰਾ ਜਾਂ ਮੌਤ ਦੁਆਰਾ ਹੋਵੇ।

21ਮੇਰੇ ਲਈ, ਜੀਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.