1ਮਸੀਹ ਯਿਸ਼ੂ ਦੇ ਸੇਵਕ, ਪੌਲੁਸ ਅਤੇ ਤਿਮੋਥਿਉਸ ਵਲੋਂ ਇਹ ਪੱਤਰ, ਫ਼ਿਲਿੱਪੀ ਸ਼ਹਿਰ ਵਿਖੇ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੇ ਸਾਰੇ ਪਵਿੱਤਰ ਲੋਕਾਂ, ਨਿਗਾਹਬਾਨਾਂ ਅਤੇ ਸੇਵਕਾਂ ਸਣੇ:
2ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
3ਜਦੋਂ ਵੀ ਮੈਂ ਤੁਹਾਨੂੰ ਯਾਦ ਕਰਦਾ ਹਾਂ ਤਦ ਮੈਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ।
4ਤੁਹਾਡੇ ਸਾਰਿਆਂ ਲਈ ਮੇਰੀਆਂ ਸਾਰੀਆਂ ਪ੍ਰਾਰਥਨਾਵਾਂ ਵਿੱਚ, ਮੈਂ ਲਗਾਤਾਰ ਖੁਸ਼ੀ ਨਾਲ ਪ੍ਰਾਰਥਨਾ ਕਰਦਾ ਹਾਂ।