ਫਿਲਿਪੀਆਂ 1

ਕਿਉਂਕਿ ਇਹ ਤੁਹਾਨੂੰ ਮਸੀਹ ਦੇ ਵੱਲੋ ਦਿੱਤਾ ਗਿਆ ਹੈ ਕਿ ਨਾ ਸਿਰਫ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ, ਬਲਕਿ ਉਸ ਦੇ ਲਈ ਦੁੱਖ ਵੀ ਝੱਲੋ,

Philippians 1:29 (UKJV) For unto you it is given in the behalf of Christ, not only to believe on him, but also to suffer for his sake;

27ਜੋ ਵੀ ਹੋ ਜਾਵੇ, ਤੁਸੀਂ ਆਪਣੇ ਆਪ ਨੂੰ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਚਾਲ ਵਿੱਚ ਚੱਲੋ। ਫਿਰ, ਭਾਵੇਂ ਮੈਂ ਆਵਾਂ ਅਤੇ ਤੁਹਾਨੂੰ ਵੇਖਾਂ ਜਾਂ ਮੇਰੀ ਗੈਰਹਾਜ਼ਰੀ ਵਿੱਚ ਸਿਰਫ ਤੁਹਾਡੇ ਬਾਰੇ ਸੁਣਾਂ ਅਤੇ ਮੈਂ ਜਾਣਾ ਕਿ ਤੁਸੀਂ ਇੱਕ ਪਵਿੱਤਰ ਆਤਮਾ ਵਿੱਚ ਦ੍ਰਿੜ੍ਹ ਹੋ, ਇੱਕੋ ਮਨ ਹੋ ਕੇ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ।

28ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ। ਇਹ ਉਨ੍ਹਾਂ ਲਈ ਇੱਕ ਨਿਸ਼ਾਨੀ ਹੈ ਕਿ ਉਹ ਤਬਾਹ ਹੋ ਜਾਣਗੇ, ਪਰ ਤੁਸੀਂ ਮੁਕਤੀ ਪਾਉਗੇ, ਜੋ ਪਰਮੇਸ਼ਵਰ ਦੀ ਵੱਲੋਂ ਹੈ।

29ਕਿਉਂਕਿ ਇਹ ਤੁਹਾਨੂੰ ਮਸੀਹ ਦੇ ਵੱਲੋ ਦਿੱਤਾ ਗਿਆ ਹੈ ਕਿ ਨਾ ਸਿਰਫ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ, ਬਲਕਿ ਉਸ ਦੇ ਲਈ ਦੁੱਖ ਵੀ ਝੱਲੋ,

30ਕਿਉਂਕਿ ਤੁਸੀਂ ਉਸੇ ਸੰਘਰਸ਼ ਵਿੱਚੋਂ ਲੰਘ ਰਹੇ ਹੋ ਜੋ ਤੁਸੀਂ ਮੇਰੇ ਉੱਤੇ ਵੇਖਿਆ ਸੀ ਅਤੇ ਹੁਣ ਸੁਣੋ ਕਿ ਮੇਰੇ ਕੋਲ ਅਜੇ ਵੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.