25ਇਸ ਬਾਰੇ ਯਕੀਨ ਦਿਵਾਉਂਦੇ ਹੋਏ, ਮੈਂ ਜਾਣਦਾ ਹਾਂ ਕਿ ਮੈਂ ਕਾਇਮ ਰਹਾਂਗਾ ਅਤੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀ ਤਰੱਕੀ ਅਤੇ ਵਿਸ਼ਵਾਸ ਵਿੱਚ ਖੁਸ਼ੀ ਲਈ ਜਾਰੀ ਰੱਖਾਂਗਾ,
26ਤਾਂ ਜੋ ਮਸੀਹ ਯਿਸ਼ੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ।
27ਜੋ ਵੀ ਹੋ ਜਾਵੇ, ਤੁਸੀਂ ਆਪਣੇ ਆਪ ਨੂੰ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਚਾਲ ਵਿੱਚ ਚੱਲੋ। ਫਿਰ, ਭਾਵੇਂ ਮੈਂ ਆਵਾਂ ਅਤੇ ਤੁਹਾਨੂੰ ਵੇਖਾਂ ਜਾਂ ਮੇਰੀ ਗੈਰਹਾਜ਼ਰੀ ਵਿੱਚ ਸਿਰਫ ਤੁਹਾਡੇ ਬਾਰੇ ਸੁਣਾਂ ਅਤੇ ਮੈਂ ਜਾਣਾ ਕਿ ਤੁਸੀਂ ਇੱਕ ਪਵਿੱਤਰ ਆਤਮਾ ਵਿੱਚ ਦ੍ਰਿੜ੍ਹ ਹੋ, ਇੱਕੋ ਮਨ ਹੋ ਕੇ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ।
28ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ। ਇਹ ਉਨ੍ਹਾਂ ਲਈ ਇੱਕ ਨਿਸ਼ਾਨੀ ਹੈ ਕਿ ਉਹ ਤਬਾਹ ਹੋ ਜਾਣਗੇ, ਪਰ ਤੁਸੀਂ ਮੁਕਤੀ ਪਾਉਗੇ, ਜੋ ਪਰਮੇਸ਼ਵਰ ਦੀ ਵੱਲੋਂ ਹੈ।
29ਕਿਉਂਕਿ ਇਹ ਤੁਹਾਨੂੰ ਮਸੀਹ ਦੇ ਵੱਲੋ ਦਿੱਤਾ ਗਿਆ ਹੈ ਕਿ ਨਾ ਸਿਰਫ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ, ਬਲਕਿ ਉਸ ਦੇ ਲਈ ਦੁੱਖ ਵੀ ਝੱਲੋ,