ਫਿਲਿਪੀਆਂ 1

ਤੁਹਾਡੇ ਸਾਰਿਆਂ ਬਾਰੇ ਇਸ ਤਰ੍ਹਾਂ ਮਹਿਸੂਸ ਕਰਨਾ ਮੇਰੇ ਲਈ ਸਹੀ ਹੈ, ਕਿਉਂਕਿ ਮੇਰੇ ਮਨ ਵਿੱਚ ਤੁਸੀਂ ਹੋ, ਅਤੇ ਭਾਵੇਂ ਮੈਂ ਕੈਦ ਵਿੱਚ ਹਾਂ ਜਾਂ ਖੁਸ਼ਖ਼ਬਰੀ ਦਾ ਬਚਾਅ ਅਤੇ ਪੁਸ਼ਟੀ ਕਰ ਰਿਹਾ ਹਾਂ, ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ਵਰ ਦੀ ਕਿਰਪਾ ਵਿੱਚ ਸਾਂਝੇ ਹੋ।

Philippians 1:7 (UKJV) Even as it is meet for me to think this of you all, because I have you in my heart; inasmuch as both in my bonds, and in the defence and confirmation of the gospel, all of you all are partakers of my grace.

5ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖ਼ਬਰੀ ਵਿੱਚ ਤੁਹਾਡੀ ਭਾਈਵਾਲੀ ਦੇ ਕਾਰਨ,

6ਇਸ ਗੱਲ ਦਾ ਭਰੋਸਾ ਰੱਖਦੇ ਹੋਏ ਕਿ ਜਿਸ ਨੇ ਤੁਹਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਹ ਇਸ ਨੂੰ ਮਸੀਹ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਤੱਕ ਪੂਰਾ ਕਰਦਾ ਰਹੇਗਾ।

7ਤੁਹਾਡੇ ਸਾਰਿਆਂ ਬਾਰੇ ਇਸ ਤਰ੍ਹਾਂ ਮਹਿਸੂਸ ਕਰਨਾ ਮੇਰੇ ਲਈ ਸਹੀ ਹੈ, ਕਿਉਂਕਿ ਮੇਰੇ ਮਨ ਵਿੱਚ ਤੁਸੀਂ ਹੋ, ਅਤੇ ਭਾਵੇਂ ਮੈਂ ਕੈਦ ਵਿੱਚ ਹਾਂ ਜਾਂ ਖੁਸ਼ਖ਼ਬਰੀ ਦਾ ਬਚਾਅ ਅਤੇ ਪੁਸ਼ਟੀ ਕਰ ਰਿਹਾ ਹਾਂ, ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ਵਰ ਦੀ ਕਿਰਪਾ ਵਿੱਚ ਸਾਂਝੇ ਹੋ।

8ਪਰਮੇਸ਼ਵਰ ਗਵਾਹੀ ਦੇ ਸਕਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਲਈ ਮਸੀਹ ਯਿਸ਼ੂ ਦੇ ਪਿਆਰ ਨਾਲ ਕਿਵੇਂ ਲੋਚਦਾ ਹਾਂ।

9ਅਤੇ ਇਹ ਮੇਰੀ ਪ੍ਰਾਰਥਨਾ ਹੈ: ਕਿ ਤੁਹਾਡਾ ਪਿਆਰ ਗਿਆਨ ਅਤੇ ਸੂਝ ਦੀ ਡੂੰਘਾਈ ਵਿੱਚ ਵੱਧ ਤੋਂ ਵੱਧ ਹੋਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.