ਫਿਲਿਪੀਆਂ 2

ਬਿਨਾਂ ਬੁੜ-ਬੁੜਾਏ ਜਾਂ ਕਿਸੇ ਬਹਿਸ ਦੇ ਸਭ ਕੁਝ ਕਰੋ,

Philippians 2:14 (UKJV) Do all things without murmurings and disputings:

12ਇਸ ਲਈ, ਹੇ ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਸੀਂ ਹਮੇਸ਼ਾ ਆਗਿਆਕਾਰੀ ਰਹੇ ਹੋ ਨਾ ਸਿਰਫ ਮੇਰੀ ਮੌਜੂਦਗੀ ਵਿੱਚ, ਬਲਕਿ ਹੁਣ ਮੇਰੀ ਗੈਰ-ਹਾਜ਼ਰੀ ਵਿੱਚ ਹੋਰ ਵੀ ਬਹੁਤ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ।

13ਕਿਉਂਕਿ ਇਹ ਪਰਮੇਸ਼ਵਰ ਹੈ ਜੋ ਤੁਹਾਡੇ ਚੰਗੇ ਮਕਸਦ ਨੂੰ ਪੂਰਾ ਕਰਨ ਲਈ ਤੁਹਾਡੇ ਵਿੱਚ ਇੱਛਾ ਅਤੇ ਕਾਰਜ ਕਰਨ ਲਈ ਕੰਮ ਕਰਦਾ ਹੈ।

14ਬਿਨਾਂ ਬੁੜ-ਬੁੜਾਏ ਜਾਂ ਕਿਸੇ ਬਹਿਸ ਦੇ ਸਭ ਕੁਝ ਕਰੋ,

15ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣ ਸਕੋ, “ਇੱਕ ਖਰਾਬ ਅਤੇ ਵਿੰਗੀ ਪੀੜ੍ਹੀ ਵਿੱਚ ਬਿਨਾਂ ਕਸੂਰ ਦੇ ਪਰਮੇਸ਼ਵਰ ਦੇ ਬੱਚੇ ਬਣ ਜਾਵੋ।” ਫਿਰ ਤੁਸੀਂ ਇਸ ਸੰਸਾਰ ਦੇ ਲੋਕਾਂ ਵਿੱਚ ਅਕਾਸ਼ ਦੇ ਤਾਰਿਆਂ ਵਾਂਗ ਚਮਕੋਗੇ

16ਜਿਵੇਂ ਕਿ ਤੁਸੀਂ ਜੀਵਨ ਦੇ ਬਚਨ ਨੂੰ ਦ੍ਰਿੜਤਾ ਨਾਲ ਫੜੀ ਰੱਖਦੇ ਹੋ। ਅਤੇ ਫਿਰ ਮੈਂ ਮਸੀਹ ਦੇ ਦਿਨ ਤੇ ਮਾਣ ਕਰ ਸਕਾਂਗਾ ਕਿ ਮੈਂ ਭੱਜਿਆ ਨਹੀਂ ਜਾਂ ਵਿਅਰਥ ਮਿਹਨਤ ਨਹੀਂ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.