25ਪਰ ਮੈਂ ਸੋਚਦਾ ਹਾਂ ਕਿ ਇਪਾਫ਼ਰੋਦੀਤੁਸ ਆਪਣੇ ਭਰਾ ਨੂੰ ਤੁਹਾਡੇ ਕੋਲ ਵਾਪਸ ਭੇਜਣਾ ਜ਼ਰੂਰੀ ਹੈ, ਜੋ ਮੇਰਾ ਸਾਥੀ-ਵਿਸ਼ਵਾਸੀ, ਸਹਿ-ਕਰਮੀ ਅਤੇ ਸਾਥੀ ਸਿਪਾਹੀ, ਜੋ ਤੁਹਾਡਾ ਸੰਦੇਸ਼ਵਾਹਕ ਵੀ ਹੈ, ਜਿਸ ਨੂੰ ਤੁਸੀਂ ਮੇਰੀਆਂ ਜ਼ਰੂਰਤਾਂ ਦੀ ਦੇਖਭਾਲ ਲਈ ਭੇਜਿਆ ਸੀ।
26ਕਿਉਂ ਜੋ ਇਪਾਫ਼ਰੋਦੀਤੁਸ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਅਤੇ ਉਦਾਸ ਰਹਿੰਦਾ ਸੀ ਕਿਉਂਕਿ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਸੀ।
27ਦਰਅਸਲ ਉਹ ਬਿਮਾਰ ਸੀ, ਅਤੇ ਲਗਭਗ ਮਰਨ ਵਾਲਾ ਹੋ ਗਿਆ ਸੀ। ਪਰ ਪਰਮੇਸ਼ਵਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਾ ਸਿਰਫ ਉਸ ਉੱਤੇ ਬਲਕਿ ਮੇਰੇ ਉੱਤੇ ਵੀ, ਤਾਂ ਜੋ ਮੈਨੂੰ ਦੁੱਖ ਤੇ ਦੁੱਖ ਨਾ ਹੋਵੇ।
28ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਭੇਜਣ ਲਈ ਬਹੁਤ ਉਤਸੁਕ ਹਾਂ, ਤਾਂ ਜੋ ਜਦੋਂ ਤੁਸੀਂ ਉਸ ਨੂੰ ਦੁਬਾਰਾ ਵੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਮੇਰੀ ਚਿੰਤਾ ਘੱਟ ਜਾਵੇਗੀ।
29ਤਾਂ ਫਿਰ, ਉਸ ਦਾ ਪ੍ਰਭੂ ਵਿੱਚ ਬਹੁਤ ਖੁਸ਼ੀ ਨਾਲ ਸਵਾਗਤ ਕਰੋ ਅਤੇ ਅਜਿਹੇ ਪਰਮੇਸ਼ਵਰ ਦੇ ਸੇਵਕਾਂ ਦਾ ਆਦਰ ਕਰੋ,