ਫਿਲਿਪੀਆਂ 2

ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਭੇਜਣ ਲਈ ਬਹੁਤ ਉਤਸੁਕ ਹਾਂ, ਤਾਂ ਜੋ ਜਦੋਂ ਤੁਸੀਂ ਉਸ ਨੂੰ ਦੁਬਾਰਾ ਵੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਮੇਰੀ ਚਿੰਤਾ ਘੱਟ ਜਾਵੇਗੀ।

Philippians 2:28 (UKJV) I sent him therefore the more carefully, that, when all of you see him again, all of you may rejoice, and that I may be the less sorrowful.

26ਕਿਉਂ ਜੋ ਇਪਾਫ਼ਰੋਦੀਤੁਸ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਅਤੇ ਉਦਾਸ ਰਹਿੰਦਾ ਸੀ ਕਿਉਂਕਿ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਸੀ।

27ਦਰਅਸਲ ਉਹ ਬਿਮਾਰ ਸੀ, ਅਤੇ ਲਗਭਗ ਮਰਨ ਵਾਲਾ ਹੋ ਗਿਆ ਸੀ। ਪਰ ਪਰਮੇਸ਼ਵਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਾ ਸਿਰਫ ਉਸ ਉੱਤੇ ਬਲਕਿ ਮੇਰੇ ਉੱਤੇ ਵੀ, ਤਾਂ ਜੋ ਮੈਨੂੰ ਦੁੱਖ ਤੇ ਦੁੱਖ ਨਾ ਹੋਵੇ।

28ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਭੇਜਣ ਲਈ ਬਹੁਤ ਉਤਸੁਕ ਹਾਂ, ਤਾਂ ਜੋ ਜਦੋਂ ਤੁਸੀਂ ਉਸ ਨੂੰ ਦੁਬਾਰਾ ਵੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਮੇਰੀ ਚਿੰਤਾ ਘੱਟ ਜਾਵੇਗੀ।

29ਤਾਂ ਫਿਰ, ਉਸ ਦਾ ਪ੍ਰਭੂ ਵਿੱਚ ਬਹੁਤ ਖੁਸ਼ੀ ਨਾਲ ਸਵਾਗਤ ਕਰੋ ਅਤੇ ਅਜਿਹੇ ਪਰਮੇਸ਼ਵਰ ਦੇ ਸੇਵਕਾਂ ਦਾ ਆਦਰ ਕਰੋ,

30ਕਿਉਂਕਿ ਉਹ ਲਗਭਗ ਮਸੀਹ ਦੇ ਕੰਮ ਲਈ ਮਰ ਗਿਆ ਸੀ। ਉਸ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਸ ਸਹਾਇਤਾ ਦੀ ਭਰਪਾਈ ਕੀਤੀ ਜੋ ਤੁਸੀਂ ਖੁਦ ਮੈਨੂੰ ਨਹੀਂ ਦੇ ਸਕਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.