ਫਿਲਿਪੀਆਂ 3

ਉਨ੍ਹਾਂ ਦਾ ਲੇਖ ਤਬਾਹੀ ਹੈ, ਉਨ੍ਹਾਂ ਦਾ ਦੇਵਤਾ ਉਨ੍ਹਾਂ ਦਾ ਪੇਟ ਹੈ, ਅਤੇ ਉਨ੍ਹਾਂ ਦੀ ਮਹਿਮਾ ਉਨ੍ਹਾਂ ਦੀ ਸ਼ਰਮ ਵਿੱਚ ਹੈ। ਉਨ੍ਹਾਂ ਦਾ ਮਨ ਧਰਤੀ ਦੀਆਂ ਵਸਤੂਆਂ ਤੇ ਟਿਕਿਆਂ ਹੋਇਆ ਹੈ।

Philippians 3:19 (UKJV) Whose end is destruction, whose God is their belly, and whose glory is in their shame, who mind earthly things.)

17ਹੇ ਭਰਾਵੋ ਅਤੇ ਭੈਣੋ, ਤੁਸੀਂ ਰਲ ਕੇ ਮੇਰੀ ਰੀਸ ਕਰੋ, ਅਤੇ ਜਿਵੇਂ ਅਸੀਂ ਤੁਹਾਡੇ ਲਈ ਇੱਕ ਨਮੂਨੇ ਦੇ ਰੂਪ ਵਿੱਚ ਹਾਂ, ਉਨ੍ਹਾਂ ਲੋਕਾਂ ਵੱਲ ਆਪਣਾ ਧਿਆਨ ਦਿਓ ਜੋ ਸਾਡੇ ਵਾਂਗ ਜੀਉਂਦੇ ਹਨ।

18ਕਿਉਂਕਿ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸ ਚੁੱਕਾ ਹਾਂ ਅਤੇ ਹੁਣ ਤੁਹਾਨੂੰ ਦੁਬਾਰਾ ਹੰਝੂਆਂ ਨਾਲ ਵੀ ਦੱਸਦਾ ਹਾਂ, ਬਹੁਤ ਸਾਰੇ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਜੋਂ ਰਹਿੰਦੇ ਹਨ।

19ਉਨ੍ਹਾਂ ਦਾ ਲੇਖ ਤਬਾਹੀ ਹੈ, ਉਨ੍ਹਾਂ ਦਾ ਦੇਵਤਾ ਉਨ੍ਹਾਂ ਦਾ ਪੇਟ ਹੈ, ਅਤੇ ਉਨ੍ਹਾਂ ਦੀ ਮਹਿਮਾ ਉਨ੍ਹਾਂ ਦੀ ਸ਼ਰਮ ਵਿੱਚ ਹੈ। ਉਨ੍ਹਾਂ ਦਾ ਮਨ ਧਰਤੀ ਦੀਆਂ ਵਸਤੂਆਂ ਤੇ ਟਿਕਿਆਂ ਹੋਇਆ ਹੈ।

20ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। ਅਤੇ ਸਾਡੇ ਮੁਕਤੀਦਾਤਾ, ਪ੍ਰਭੂ ਯਿਸ਼ੂ ਮਸੀਹ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।

21ਜੋ, ਉਸ ਸ਼ਕਤੀ ਦੁਆਰਾ ਜਿਸ ਨਾਲ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਸ ਕਰ ਸਕਦਾ ਹੈ, ਉਹ ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.