ਫਿਲਿਪੀਆਂ 3

ਕਿਉਂਕਿ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸ ਚੁੱਕਾ ਹਾਂ ਅਤੇ ਹੁਣ ਤੁਹਾਨੂੰ ਦੁਬਾਰਾ ਹੰਝੂਆਂ ਨਾਲ ਵੀ ਦੱਸਦਾ ਹਾਂ, ਬਹੁਤ ਸਾਰੇ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਜੋਂ ਰਹਿੰਦੇ ਹਨ।

Philippians 3:18 (UKJV) (For many walk, of whom I have told you often, and now tell you even weeping, that they are the enemies of the cross of Christ:

16ਸਿਰਫ ਸਾਨੂੰ ਉਸੇ ਦੇ ਅਨੁਸਾਰ ਚੱਲਣ ਦਿਓ ਜੋ ਅਸੀਂ ਪਹਿਲਾਂ ਪ੍ਰਾਪਤ ਕਰ ਚੁੱਕੇ ਹਾਂ।

17ਹੇ ਭਰਾਵੋ ਅਤੇ ਭੈਣੋ, ਤੁਸੀਂ ਰਲ ਕੇ ਮੇਰੀ ਰੀਸ ਕਰੋ, ਅਤੇ ਜਿਵੇਂ ਅਸੀਂ ਤੁਹਾਡੇ ਲਈ ਇੱਕ ਨਮੂਨੇ ਦੇ ਰੂਪ ਵਿੱਚ ਹਾਂ, ਉਨ੍ਹਾਂ ਲੋਕਾਂ ਵੱਲ ਆਪਣਾ ਧਿਆਨ ਦਿਓ ਜੋ ਸਾਡੇ ਵਾਂਗ ਜੀਉਂਦੇ ਹਨ।

18ਕਿਉਂਕਿ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸ ਚੁੱਕਾ ਹਾਂ ਅਤੇ ਹੁਣ ਤੁਹਾਨੂੰ ਦੁਬਾਰਾ ਹੰਝੂਆਂ ਨਾਲ ਵੀ ਦੱਸਦਾ ਹਾਂ, ਬਹੁਤ ਸਾਰੇ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਜੋਂ ਰਹਿੰਦੇ ਹਨ।

19ਉਨ੍ਹਾਂ ਦਾ ਲੇਖ ਤਬਾਹੀ ਹੈ, ਉਨ੍ਹਾਂ ਦਾ ਦੇਵਤਾ ਉਨ੍ਹਾਂ ਦਾ ਪੇਟ ਹੈ, ਅਤੇ ਉਨ੍ਹਾਂ ਦੀ ਮਹਿਮਾ ਉਨ੍ਹਾਂ ਦੀ ਸ਼ਰਮ ਵਿੱਚ ਹੈ। ਉਨ੍ਹਾਂ ਦਾ ਮਨ ਧਰਤੀ ਦੀਆਂ ਵਸਤੂਆਂ ਤੇ ਟਿਕਿਆਂ ਹੋਇਆ ਹੈ।

20ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। ਅਤੇ ਸਾਡੇ ਮੁਕਤੀਦਾਤਾ, ਪ੍ਰਭੂ ਯਿਸ਼ੂ ਮਸੀਹ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.