14ਮੈਂ ਉਸ ਇਨਾਮ ਨੂੰ ਜਿੱਤਣ ਲਈ ਨਿਸ਼ਾਨੇ ਵੱਲ ਅੱਗੇ ਵਧਦਾ ਜਾ ਰਿਹਾ ਹਾਂ ਜਿਸ ਦੇ ਲਈ ਪਰਮੇਸ਼ਵਰ ਨੇ ਮੈਨੂੰ ਮਸੀਹ ਯਿਸ਼ੂ ਵਿੱਚ ਸਵਰਗ ਵੱਲ ਬੁਲਾਇਆ ਹੈ।
15ਸਾਡੇ ਸਾਰਿਆਂ ਨੂੰ, ਫਿਰ ਜੋ ਸਿਆਣੇ ਹਨ ਉਨ੍ਹਾਂ ਨੂੰ ਚੀਜ਼ਾਂ ਬਾਰੇ ਅਜਿਹਾ ਨਜ਼ਰੀਆ ਲੈਣਾ ਚਾਹੀਦਾ ਹੈ। ਅਤੇ ਜੇ ਕਿਸੇ ਸਮੇਂ ਤੁਸੀਂ ਵੱਖਰੇ ਢੰਗ ਨਾਲ ਸੋਚਦੇ ਹੋ, ਤਾਂ ਉਹ ਵੀ ਪਰਮੇਸ਼ਵਰ ਤੁਹਾਨੂੰ ਸਪਸ਼ਟ ਕਰ ਦੇਵੇਗਾ।
16ਸਿਰਫ ਸਾਨੂੰ ਉਸੇ ਦੇ ਅਨੁਸਾਰ ਚੱਲਣ ਦਿਓ ਜੋ ਅਸੀਂ ਪਹਿਲਾਂ ਪ੍ਰਾਪਤ ਕਰ ਚੁੱਕੇ ਹਾਂ।
17ਹੇ ਭਰਾਵੋ ਅਤੇ ਭੈਣੋ, ਤੁਸੀਂ ਰਲ ਕੇ ਮੇਰੀ ਰੀਸ ਕਰੋ, ਅਤੇ ਜਿਵੇਂ ਅਸੀਂ ਤੁਹਾਡੇ ਲਈ ਇੱਕ ਨਮੂਨੇ ਦੇ ਰੂਪ ਵਿੱਚ ਹਾਂ, ਉਨ੍ਹਾਂ ਲੋਕਾਂ ਵੱਲ ਆਪਣਾ ਧਿਆਨ ਦਿਓ ਜੋ ਸਾਡੇ ਵਾਂਗ ਜੀਉਂਦੇ ਹਨ।
18ਕਿਉਂਕਿ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸ ਚੁੱਕਾ ਹਾਂ ਅਤੇ ਹੁਣ ਤੁਹਾਨੂੰ ਦੁਬਾਰਾ ਹੰਝੂਆਂ ਨਾਲ ਵੀ ਦੱਸਦਾ ਹਾਂ, ਬਹੁਤ ਸਾਰੇ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਜੋਂ ਰਹਿੰਦੇ ਹਨ।