ਫਿਲਿਪੀਆਂ 3

ਅਣਖ ਦੀ ਪੁੱਛੋਂ, ਤਾਂ ਕਲੀਸਿਆ ਦਾ ਸਤਾਉਣ ਵਾਲਾ; ਬਿਵਸਥਾ ਦੀ ਧਾਰਮਿਕਤਾ ਤੇ ਅਧਾਰ ਤੇ ਨਿਰਦੋਸ਼।

Philippians 3:6 (UKJV) Concerning zeal, persecuting the church; concerning the righteousness which is in the law, blameless.

4ਹਾਲਾਂਕਿ ਮੇਰੇ ਕੋਲ ਆਪਣੇ ਆਪ ਵਿੱਚ ਅਜਿਹੇ ਵਿਸ਼ਵਾਸ ਦੇ ਕਾਰਨ ਹਨ। ਜੇ ਕੋਈ ਹੋਰ ਸੋਚਦਾ ਹੈ ਕਿ ਉਨ੍ਹਾਂ ਕੋਲ ਸਰੀਰ ਵਿੱਚ ਵਿਸ਼ਵਾਸ ਰੱਖਣ ਦੇ ਕਾਰਨ ਹਨ, ਤਾਂ ਮੇਰੇ ਕੋਲ ਹੋਰ ਵੀ ਹਨ:

5ਜਦੋਂ ਮੈਂ ਇੱਕ ਹਫ਼ਤੇ ਦਾ ਸੀ ਤਾਂ ਮੇਰੀ ਸੁੰਨਤ ਕੀਤੀ ਗਈ ਸੀ, ਮੈਂ ਇਸਰਾਏਲ ਦੇ ਲੋਕਾਂ, ਬਿਨਯਾਮੀਨ ਦੇ ਗੋਤ ਵਿੱਚੋਂ, ਇੱਕ ਇਬਰਾਨੀ ਵਿੱਚੋਂ ਇਬਰਾਨੀ ਹਾਂ; ਯਹੂਦੀ ਬਿਵਸਥਾ ਦੇ ਸੰਬੰਧ ਵਿੱਚ, ਇੱਕ ਫ਼ਰੀਸੀ ਹਾਂ;

6ਅਣਖ ਦੀ ਪੁੱਛੋਂ, ਤਾਂ ਕਲੀਸਿਆ ਦਾ ਸਤਾਉਣ ਵਾਲਾ; ਬਿਵਸਥਾ ਦੀ ਧਾਰਮਿਕਤਾ ਤੇ ਅਧਾਰ ਤੇ ਨਿਰਦੋਸ਼।

7ਪਰ ਜੋ ਵੀ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਹੁਣ ਮਸੀਹ ਦੇ ਖ਼ਾਤਰ ਨੁਕਸਾਨ ਦੀਆਂ ਸਮਝਿਆ।

8ਹੋਰ ਕੀ ਹੈ, ਮੈਂ ਹਰ ਚੀਜ਼ ਨੂੰ ਨੁਕਸਾਨ ਸਮਝਦਾ ਹਾਂ ਕਿਉਂਕਿ ਮੇਰੇ ਪ੍ਰਭੂ ਮਸੀਹ ਯਿਸ਼ੂ ਨੂੰ ਜਾਣਨ ਦੀ ਉੱਤਮ ਕੀਮਤ ਦੇ ਕਾਰਨ, ਜਿਸ ਦੇ ਲਈ ਮੈਂ ਸਭ ਕੁਝ ਗੁਆ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰ ਲਵਾਂ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.