ਫਿਲਿਪੀਆਂ 3

ਪਰ ਜੋ ਵੀ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਹੁਣ ਮਸੀਹ ਦੇ ਖ਼ਾਤਰ ਨੁਕਸਾਨ ਦੀਆਂ ਸਮਝਿਆ।

Philippians 3:7 (UKJV) But what things were gain to me, those I counted loss for Christ.

5ਜਦੋਂ ਮੈਂ ਇੱਕ ਹਫ਼ਤੇ ਦਾ ਸੀ ਤਾਂ ਮੇਰੀ ਸੁੰਨਤ ਕੀਤੀ ਗਈ ਸੀ, ਮੈਂ ਇਸਰਾਏਲ ਦੇ ਲੋਕਾਂ, ਬਿਨਯਾਮੀਨ ਦੇ ਗੋਤ ਵਿੱਚੋਂ, ਇੱਕ ਇਬਰਾਨੀ ਵਿੱਚੋਂ ਇਬਰਾਨੀ ਹਾਂ; ਯਹੂਦੀ ਬਿਵਸਥਾ ਦੇ ਸੰਬੰਧ ਵਿੱਚ, ਇੱਕ ਫ਼ਰੀਸੀ ਹਾਂ;

6ਅਣਖ ਦੀ ਪੁੱਛੋਂ, ਤਾਂ ਕਲੀਸਿਆ ਦਾ ਸਤਾਉਣ ਵਾਲਾ; ਬਿਵਸਥਾ ਦੀ ਧਾਰਮਿਕਤਾ ਤੇ ਅਧਾਰ ਤੇ ਨਿਰਦੋਸ਼।

7ਪਰ ਜੋ ਵੀ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਹੁਣ ਮਸੀਹ ਦੇ ਖ਼ਾਤਰ ਨੁਕਸਾਨ ਦੀਆਂ ਸਮਝਿਆ।

8ਹੋਰ ਕੀ ਹੈ, ਮੈਂ ਹਰ ਚੀਜ਼ ਨੂੰ ਨੁਕਸਾਨ ਸਮਝਦਾ ਹਾਂ ਕਿਉਂਕਿ ਮੇਰੇ ਪ੍ਰਭੂ ਮਸੀਹ ਯਿਸ਼ੂ ਨੂੰ ਜਾਣਨ ਦੀ ਉੱਤਮ ਕੀਮਤ ਦੇ ਕਾਰਨ, ਜਿਸ ਦੇ ਲਈ ਮੈਂ ਸਭ ਕੁਝ ਗੁਆ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰ ਲਵਾਂ

9ਅਤੇ ਮੈਂ ਉਸ ਵਿੱਚ ਪਾਇਆ ਜਾਵਾਂ, ਮੇਰੀ ਆਪਣੀ ਧਾਰਮਿਕਤਾ ਨਾ ਹੋਵੇ ਜੋ ਬਿਵਸਥਾ ਤੋਂ ਆਉਂਦੀ ਹੈ, ਪਰ ਉਹ ਜੋ ਮਸੀਹ ਵਿੱਚ ਵਿਸ਼ਵਾਸ ਦੁਆਰਾ ਮਿਲਦੀ ਹੈ। ਉਹ ਧਾਰਮਿਕਤਾ ਜੋ ਵਿਸ਼ਵਾਸ ਦੇ ਅਧਾਰ ਤੇ ਪਰਮੇਸ਼ਵਰ ਵੱਲੋ ਪ੍ਰਾਪਤ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.