ਫਿਲਿਪੀਆਂ 4

ਮੈਂ ਇਹ ਸਭ ਮਸੀਹ ਦੁਆਰਾ ਕਰ ਸਕਦਾ ਹਾਂ ਜੋ ਮੈਨੂੰ ਤਾਕਤ ਦਿੰਦਾ ਹੈ।

Philippians 4:13 (UKJV) I can do all things through Christ which strengthens me.

11ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਕਿਉਂਕਿ ਮੈਂ ਕਿਸੇ ਵੀ ਸਥਿਤੀ ਵਿੱਚ ਸੰਤੁਸ਼ਟ ਰਹਿਣਾ ਸਿੱਖਿਆ ਹੈ।

12ਮੈਂ ਘਟਣਾ ਜਾਣਦਾ ਹਾਂ, ਨਾਲੇ ਵੱਧਣਾ ਵੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ, ਕੀ ਭੁੱਖਾ ਰਹਿਣਾ, ਕੀ ਵੱਧਣਾ, ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।

13ਮੈਂ ਇਹ ਸਭ ਮਸੀਹ ਦੁਆਰਾ ਕਰ ਸਕਦਾ ਹਾਂ ਜੋ ਮੈਨੂੰ ਤਾਕਤ ਦਿੰਦਾ ਹੈ।

14ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਮੁਸੀਬਤਾਂ ਵਿੱਚ ਮੇਰੇ ਸਾਂਝੀ ਹੋਏ।

15ਇਸ ਤੋਂ ਇਲਾਵਾ, ਹੇ ਮੇਰੇ ਫਿਲਿੱਪੀਓ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ, ਖੁਸ਼ਖ਼ਬਰੀ ਦੇ ਨਾਲ ਤੁਹਾਡੀ ਜਾਣ-ਪਛਾਣ ਦੇ ਸ਼ੁਰੂਆਤੀ ਦਿਨਾਂ ਵਿੱਚ, ਜਦੋਂ ਮੈਂ ਮਕਦੂਨਿਯਾ ਪ੍ਰਾਂਤ ਤੋਂ ਨਿੱਕਲ ਆਇਆ, ਸਿਰਫ ਤੁਹਾਨੂੰ ਛੱਡ ਕੇ, ਕਿਸੇ ਕਲੀਸਿਆ ਨੇ ਲੈਣ ਦੇਣ ਦੀ ਗੱਲ ਵਿੱਚ ਮੇਰਾ ਸਾਥ ਨਹੀਂ ਦਿੱਤਾ ਸੀ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.