ਫਿਲਿਪੀਆਂ 4

ਇੱਥੋਂ ਤੱਕ ਕਿ ਜਦੋਂ ਮੈਂ ਥੱਸਲੁਨੀਕਾ ਸ਼ਹਿਰ ਵਿੱਚ ਸੀ, ਤੁਸੀਂ ਮੈਨੂੰ ਇੱਕ ਤੋਂ ਵੱਧ ਵਾਰ ਸਹਾਇਤਾ ਭੇਜੀ ਜਦੋਂ ਮੈਨੂੰ ਲੋੜ ਸੀ।

Philippians 4:16 (UKJV) For even in Thessalonica all of you sent once and again unto my necessity.

14ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਮੁਸੀਬਤਾਂ ਵਿੱਚ ਮੇਰੇ ਸਾਂਝੀ ਹੋਏ।

15ਇਸ ਤੋਂ ਇਲਾਵਾ, ਹੇ ਮੇਰੇ ਫਿਲਿੱਪੀਓ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ, ਖੁਸ਼ਖ਼ਬਰੀ ਦੇ ਨਾਲ ਤੁਹਾਡੀ ਜਾਣ-ਪਛਾਣ ਦੇ ਸ਼ੁਰੂਆਤੀ ਦਿਨਾਂ ਵਿੱਚ, ਜਦੋਂ ਮੈਂ ਮਕਦੂਨਿਯਾ ਪ੍ਰਾਂਤ ਤੋਂ ਨਿੱਕਲ ਆਇਆ, ਸਿਰਫ ਤੁਹਾਨੂੰ ਛੱਡ ਕੇ, ਕਿਸੇ ਕਲੀਸਿਆ ਨੇ ਲੈਣ ਦੇਣ ਦੀ ਗੱਲ ਵਿੱਚ ਮੇਰਾ ਸਾਥ ਨਹੀਂ ਦਿੱਤਾ ਸੀ;

16ਇੱਥੋਂ ਤੱਕ ਕਿ ਜਦੋਂ ਮੈਂ ਥੱਸਲੁਨੀਕਾ ਸ਼ਹਿਰ ਵਿੱਚ ਸੀ, ਤੁਸੀਂ ਮੈਨੂੰ ਇੱਕ ਤੋਂ ਵੱਧ ਵਾਰ ਸਹਾਇਤਾ ਭੇਜੀ ਜਦੋਂ ਮੈਨੂੰ ਲੋੜ ਸੀ।

17ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫ਼ਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵੱਧਦਾ ਜਾਂਦਾ ਹੈ।

18ਅਤੇ ਮੈਨੂੰ ਸੱਭ ਕੁਝ ਮਿਲ ਗਿਆ ਹੈ, ਅਤੇ ਮੇਰੇ ਕੋਲ ਕਾਫ਼ੀ ਜ਼ਿਆਦਾ ਹੈ। ਮੈਂ ਬਹੁਤ ਜ਼ਿਆਦਾ ਭਰਪੂਰ ਹਾਂ, ਹੁਣ ਜਦੋਂ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ। ਉਹ ਇੱਕ ਖੁਸ਼ਬੂਦਾਰ ਭੇਟ, ਇੱਕ ਪ੍ਰਵਾਨਤ ਬਲੀਦਾਨ, ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.