ਫਿਲਿਪੀਆਂ 4

ਅਤੇ ਮੈਨੂੰ ਸੱਭ ਕੁਝ ਮਿਲ ਗਿਆ ਹੈ, ਅਤੇ ਮੇਰੇ ਕੋਲ ਕਾਫ਼ੀ ਜ਼ਿਆਦਾ ਹੈ। ਮੈਂ ਬਹੁਤ ਜ਼ਿਆਦਾ ਭਰਪੂਰ ਹਾਂ, ਹੁਣ ਜਦੋਂ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ। ਉਹ ਇੱਕ ਖੁਸ਼ਬੂਦਾਰ ਭੇਟ, ਇੱਕ ਪ੍ਰਵਾਨਤ ਬਲੀਦਾਨ, ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੇ ਹਨ।

Philippians 4:18 (UKJV) But I have all, and abound: I am full, having received of Epaphroditus the things which were sent from you, an odour of a sweet smell, a sacrifice acceptable, well-pleasing to God.

16ਇੱਥੋਂ ਤੱਕ ਕਿ ਜਦੋਂ ਮੈਂ ਥੱਸਲੁਨੀਕਾ ਸ਼ਹਿਰ ਵਿੱਚ ਸੀ, ਤੁਸੀਂ ਮੈਨੂੰ ਇੱਕ ਤੋਂ ਵੱਧ ਵਾਰ ਸਹਾਇਤਾ ਭੇਜੀ ਜਦੋਂ ਮੈਨੂੰ ਲੋੜ ਸੀ।

17ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫ਼ਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵੱਧਦਾ ਜਾਂਦਾ ਹੈ।

18ਅਤੇ ਮੈਨੂੰ ਸੱਭ ਕੁਝ ਮਿਲ ਗਿਆ ਹੈ, ਅਤੇ ਮੇਰੇ ਕੋਲ ਕਾਫ਼ੀ ਜ਼ਿਆਦਾ ਹੈ। ਮੈਂ ਬਹੁਤ ਜ਼ਿਆਦਾ ਭਰਪੂਰ ਹਾਂ, ਹੁਣ ਜਦੋਂ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ। ਉਹ ਇੱਕ ਖੁਸ਼ਬੂਦਾਰ ਭੇਟ, ਇੱਕ ਪ੍ਰਵਾਨਤ ਬਲੀਦਾਨ, ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੇ ਹਨ।

19ਅਤੇ ਮੇਰਾ ਪਰਮੇਸ਼ਵਰ ਮਸੀਹ ਯਿਸ਼ੂ ਵਿੱਚ ਉਸ ਦੀ ਮਹਿਮਾ ਦੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

20ਪਰਮੇਸ਼ਵਰ ਅਰਥਾਤ ਸਾਡੇ ਪਿਤਾ ਦੀ ਸਦਾ ਅਤੇ ਸਦਾ ਲਈ ਮਹਿਮਾ ਹੋਵੇ। ਆਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.