ਕਹਾਉਤਾਂ 1

“ਹੇ ਭੋਲਿਓ ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪ੍ਰਸੰਨ ਹੋਣਗੇ, ਅਤੇ ਮੂਰਖ ਗਿਆਨ ਨਾਲ ਨਫ਼ਰਤ ਕਰਨਗੇ?

Proverbs 1:22 (UKJV) How long, all of you simple ones, will all of you love simplicity? and the scorners delight in their scorning, and fools hate knowledge?

20ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਆਪਣੀ ਆਵਾਜ਼ ਉਠਾਉਂਦੀ ਹੈ।

21ਉਹ ਕੰਧ ਦੇ ਉੱਪਰੋ ਹੋਕਾ ਦਿੰਦੀ ਹੈ, ਸ਼ਹਿਰ ਦੇ ਦਰਵਾਜ਼ੇ ਤੇ ਉਹ ਆਪਣਾ ਭਾਸ਼ਣ ਦਿੰਦੀ ਹੈ:

22“ਹੇ ਭੋਲਿਓ ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪ੍ਰਸੰਨ ਹੋਣਗੇ, ਅਤੇ ਮੂਰਖ ਗਿਆਨ ਨਾਲ ਨਫ਼ਰਤ ਕਰਨਗੇ?

23ਮੇਰੀ ਝਿੜਕ ਸੁਣ ਕੇ ਤੋਬਾ ਕਰੋ! ਤਦ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਤੁਹਾਨੂੰ ਆਪਣੀਆਂ ਸਿੱਖਿਆਵਾਂ ਦੱਸਾਂਗੀ।

24ਪਰ ਕਿਉਂਕਿ ਜਦੋਂ ਮੈਂ ਪੁਕਾਰਦਾ ਹਾਂ ਤਾਂ ਤੁਸੀਂ ਸੁਣਨ ਤੋਂ ਇਨਕਾਰ ਕਰਦੇ ਹੋ, ਅਤੇ ਜਦੋਂ ਮੈਂ ਹੱਥ ਪਸਾਰਦਾ ਹਾਂ ਤਾਂ ਕੋਈ ਧਿਆਨ ਨਹੀਂ ਦਿੰਦਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.