21ਉਹ ਕੰਧ ਦੇ ਉੱਪਰੋ ਹੋਕਾ ਦਿੰਦੀ ਹੈ, ਸ਼ਹਿਰ ਦੇ ਦਰਵਾਜ਼ੇ ਤੇ ਉਹ ਆਪਣਾ ਭਾਸ਼ਣ ਦਿੰਦੀ ਹੈ:
22“ਹੇ ਭੋਲਿਓ ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪ੍ਰਸੰਨ ਹੋਣਗੇ, ਅਤੇ ਮੂਰਖ ਗਿਆਨ ਨਾਲ ਨਫ਼ਰਤ ਕਰਨਗੇ?
23ਮੇਰੀ ਝਿੜਕ ਸੁਣ ਕੇ ਤੋਬਾ ਕਰੋ! ਤਦ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਤੁਹਾਨੂੰ ਆਪਣੀਆਂ ਸਿੱਖਿਆਵਾਂ ਦੱਸਾਂਗੀ।
24ਪਰ ਕਿਉਂਕਿ ਜਦੋਂ ਮੈਂ ਪੁਕਾਰਦਾ ਹਾਂ ਤਾਂ ਤੁਸੀਂ ਸੁਣਨ ਤੋਂ ਇਨਕਾਰ ਕਰਦੇ ਹੋ, ਅਤੇ ਜਦੋਂ ਮੈਂ ਹੱਥ ਪਸਾਰਦਾ ਹਾਂ ਤਾਂ ਕੋਈ ਧਿਆਨ ਨਹੀਂ ਦਿੰਦਾ,
25ਕਿਉਂਕਿ ਤੁਸੀਂ ਮੇਰੀਆਂ ਸਾਰੀਆਂ ਸਲਾਹਾਂ ਨੂੰ ਅਣਦੇਖਿਆ ਕਰ ਦਿੱਤਾ ਅਤੇ ਮੇਰੀ ਝਿੜਕ ਨੂੰ ਨਹੀਂ ਮੰਨਿਆ,