30ਕਿਉਂਕਿ ਉਹਨਾਂ ਨੇ ਮੇਰੀ ਸਲਾਹ ਨਹੀਂ ਮੰਨੀ ਅਤੇ ਮੇਰੀ ਝਿੜਕ ਨੂੰ ਠੁਕਰਾ ਦਿੱਤਾ,
31ਉਹ ਆਪਣੇ ਰਾਹਾਂ ਦਾ ਫਲ ਖਾਣਗੇ ਅਤੇ ਆਪਣੀਆਂ ਹੀ ਚਾਲਾਂ ਦੇ ਫਲ ਨਾਲ ਰੱਜ ਜਾਣਗੇ।
32ਕਿਉਂ ਜੋ ਭੋਲੇ ਲੋਕ ਭਟਕ ਜਾਣ ਦੇ ਕਾਰਨ ਮਾਰੇ ਜਾਣਗੇ, ਅਤੇ ਮੂਰਖਾਂ ਦੀ ਖੁਸ਼ਹਾਲੀ ਉਹਨਾਂ ਨੂੰ ਤਬਾਹ ਕਰ ਦੇਵੇਗੀ;
33ਪਰ ਜੋ ਕੋਈ ਮੇਰੀ ਗੱਲ ਸੁਣਦਾ ਹੈ, ਉਹ ਸੁਰੱਖਿਅਤ ਵਿੱਚ ਰਹੇਗਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਡਰ ਤੋਂ ਆਰਾਮ ਵਿੱਚ ਰਹੇਗਾ।”