3ਯਾਹਵੇਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਪਰ ਉਹ ਦੁਸ਼ਟਾਂ ਦੀ ਲਾਲਸਾ ਨੂੰ ਨਾਕਾਮ ਕਰਦਾ ਹੈ।
4ਆਲਸੀ ਹੱਥ ਗਰੀਬ ਬਣਾਉਂਦਾ ਹੈ, ਪਰ ਮਿਹਨਤੀ ਹੱਥ ਧਨ ਲਿਆਉਂਦੇ ਹਨ।
5ਜਿਹੜਾ ਗਰਮੀਆਂ ਵਿੱਚ ਫ਼ਸਲ ਇਕੱਠੀ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਵੇਲੇ ਸੌਂਦਾ ਹੈ ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ।
6ਬਰਕਤਾਂ ਧਰਮੀ ਦੇ ਸਿਰ ਦਾ ਤਾਜ ਹਨ, ਪਰ ਜ਼ੁਲਮ ਦੁਸ਼ਟਾ ਦੇ ਮੂੰਹ ਨੂੰ ਢੱਕ ਲੈਦਾ ਹੈ।
7ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾ ਦਾ ਨਾਮ ਮਿਟ ਜਾਵੇਗਾ।