1ਜਿਹੜਾ ਅਨੁਸ਼ਾਸਨ ਨੂੰ ਪਿਆਰ ਕਰਦਾ ਹੈ ਉਹ ਗਿਆਨ ਨੂੰ ਪਿਆਰ ਕਰਦਾ ਹੈ, ਪਰ ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮੂਰਖ ਹੈ।
2ਚੰਗੇ ਲੋਕ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ, ਪਰ ਬੁਰੀਆਂ ਯੋਜਨਾਵਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ।
3ਬੁਰਾਈ ਨਾਲ ਕੋਈ ਕਾਇਮ ਨਹੀਂ ਹੋ ਸਕਦਾ, ਪਰ ਧਰਮੀ ਦੀ ਜੜ੍ਹ ਕਦੀ ਪੁੱਟੀ ਨਹੀਂ ਜਾਵੇਗੀ।