18ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਗਰੀਬ ਅਤੇ ਸ਼ਰਮਿੰਦਾ ਹੋਵੇਗਾ, ਪਰ ਜਿਹੜਾ ਤਾੜਨਾ ਨੂੰ ਸੁਣਦਾ ਹੈ ਉਹ ਆਦਰ ਪ੍ਰਾਪਤ ਕਰਦਾ ਹੈ।
19ਤਾਂਘ ਦੀ ਪੂਰਤੀ ਆਤਮਾ ਲਈ ਮਿੱਠੀ ਹੈ, ਪਰ ਮੂਰਖ ਬੁਰਿਆਈ ਤੋਂ ਮੁੜਨ ਨੂੰ ਘਿਣ ਕਰਦਾ ਹੈ।
20ਬੁੱਧਵਾਨ ਦੇ ਨਾਲ ਚੱਲੋ ਅਤੇ ਬੁੱਧਵਾਨ ਬਣੋਗੇ, ਕਿਉਂਕਿ ਮੂਰਖਾਂ ਦੇ ਸਾਥੀ ਦਾ ਨੁਕਸਾਨ ਹੁੰਦਾ ਹੈ।
21ਮੁਸੀਬਤ ਪਾਪੀ ਦਾ ਪਿੱਛਾ ਕਰਦੀ ਹੈ, ਪਰ ਧਰਮੀ ਨੂੰ ਚੰਗੀਆਂ ਚੀਜ਼ਾਂ ਦਾ ਫਲ ਮਿਲਦਾ ਹੈ।
22ਇੱਕ ਚੰਗਾ ਮਨੁੱਖ ਆਪਣੇ ਬਾਲਕਾਂ ਲਈ ਵਿਰਾਸਤ ਛੱਡਦਾ ਹੈ, ਪਰ ਪਾਪੀ ਦੀ ਦੌਲਤ ਧਰਮੀਆਂ ਲਈ ਰੱਖੀ ਜਾਂਦੀ ਹੈ।