16ਸਾਰੇ ਜਿਹੜੇ ਬੁੱਧਵਾਨ ਹਨ ਗਿਆਨ ਨਾਲ ਕੰਮ ਕਰਦੇ ਹਨ, ਪਰ ਮੂਰਖ ਆਪਣੀ ਮੂਰਖਤਾਈ ਦਾ ਪ੍ਰਚਾਰ ਕਰਦੇ ਹਨ।
17ਇੱਕ ਦੁਸ਼ਟ ਸੰਦੇਸ਼ਵਾਹਕ ਮੁਸੀਬਤ ਵਿੱਚ ਪੈਂਦਾ ਹੈ, ਪਰ ਇੱਕ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ।
18ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਗਰੀਬ ਅਤੇ ਸ਼ਰਮਿੰਦਾ ਹੋਵੇਗਾ, ਪਰ ਜਿਹੜਾ ਤਾੜਨਾ ਨੂੰ ਸੁਣਦਾ ਹੈ ਉਹ ਆਦਰ ਪ੍ਰਾਪਤ ਕਰਦਾ ਹੈ।
19ਤਾਂਘ ਦੀ ਪੂਰਤੀ ਆਤਮਾ ਲਈ ਮਿੱਠੀ ਹੈ, ਪਰ ਮੂਰਖ ਬੁਰਿਆਈ ਤੋਂ ਮੁੜਨ ਨੂੰ ਘਿਣ ਕਰਦਾ ਹੈ।
20ਬੁੱਧਵਾਨ ਦੇ ਨਾਲ ਚੱਲੋ ਅਤੇ ਬੁੱਧਵਾਨ ਬਣੋਗੇ, ਕਿਉਂਕਿ ਮੂਰਖਾਂ ਦੇ ਸਾਥੀ ਦਾ ਨੁਕਸਾਨ ਹੁੰਦਾ ਹੈ।