14ਬੁੱਧਵਾਨ ਦੀ ਸਿੱਖਿਆ ਜੀਵਨ ਦਾ ਚਸ਼ਮਾ ਹੈ, ਜੋ ਮਨੁੱਖ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦੀ ਹੈ।
15ਚੰਗੇ ਨਿਆਉਂ ਨਾਲ ਕਿਰਪਾ ਹੁੰਦੀ ਹੈ, ਪਰ ਬੇਵਫ਼ਾ ਦਾ ਰਾਹ ਉਹਨਾਂ ਨੂੰ ਬਰਬਾਦੀ ਵੱਲ ਲੈ ਜਾਂਦਾ ਹੈ।
16ਸਾਰੇ ਜਿਹੜੇ ਬੁੱਧਵਾਨ ਹਨ ਗਿਆਨ ਨਾਲ ਕੰਮ ਕਰਦੇ ਹਨ, ਪਰ ਮੂਰਖ ਆਪਣੀ ਮੂਰਖਤਾਈ ਦਾ ਪ੍ਰਚਾਰ ਕਰਦੇ ਹਨ।
17ਇੱਕ ਦੁਸ਼ਟ ਸੰਦੇਸ਼ਵਾਹਕ ਮੁਸੀਬਤ ਵਿੱਚ ਪੈਂਦਾ ਹੈ, ਪਰ ਇੱਕ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ।
18ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਗਰੀਬ ਅਤੇ ਸ਼ਰਮਿੰਦਾ ਹੋਵੇਗਾ, ਪਰ ਜਿਹੜਾ ਤਾੜਨਾ ਨੂੰ ਸੁਣਦਾ ਹੈ ਉਹ ਆਦਰ ਪ੍ਰਾਪਤ ਕਰਦਾ ਹੈ।