ਕਹਾਉਤਾਂ 13

ਇੱਕ ਦੁਸ਼ਟ ਸੰਦੇਸ਼ਵਾਹਕ ਮੁਸੀਬਤ ਵਿੱਚ ਪੈਂਦਾ ਹੈ, ਪਰ ਇੱਕ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ।

Proverbs 13:17 (UKJV) A wicked messenger falls into mischief: but a faithful ambassador is health.

15ਚੰਗੇ ਨਿਆਉਂ ਨਾਲ ਕਿਰਪਾ ਹੁੰਦੀ ਹੈ, ਪਰ ਬੇਵਫ਼ਾ ਦਾ ਰਾਹ ਉਹਨਾਂ ਨੂੰ ਬਰਬਾਦੀ ਵੱਲ ਲੈ ਜਾਂਦਾ ਹੈ।

16ਸਾਰੇ ਜਿਹੜੇ ਬੁੱਧਵਾਨ ਹਨ ਗਿਆਨ ਨਾਲ ਕੰਮ ਕਰਦੇ ਹਨ, ਪਰ ਮੂਰਖ ਆਪਣੀ ਮੂਰਖਤਾਈ ਦਾ ਪ੍ਰਚਾਰ ਕਰਦੇ ਹਨ।

17ਇੱਕ ਦੁਸ਼ਟ ਸੰਦੇਸ਼ਵਾਹਕ ਮੁਸੀਬਤ ਵਿੱਚ ਪੈਂਦਾ ਹੈ, ਪਰ ਇੱਕ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ।

18ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਗਰੀਬ ਅਤੇ ਸ਼ਰਮਿੰਦਾ ਹੋਵੇਗਾ, ਪਰ ਜਿਹੜਾ ਤਾੜਨਾ ਨੂੰ ਸੁਣਦਾ ਹੈ ਉਹ ਆਦਰ ਪ੍ਰਾਪਤ ਕਰਦਾ ਹੈ।

19ਤਾਂਘ ਦੀ ਪੂਰਤੀ ਆਤਮਾ ਲਈ ਮਿੱਠੀ ਹੈ, ਪਰ ਮੂਰਖ ਬੁਰਿਆਈ ਤੋਂ ਮੁੜਨ ਨੂੰ ਘਿਣ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.