21ਮੁਸੀਬਤ ਪਾਪੀ ਦਾ ਪਿੱਛਾ ਕਰਦੀ ਹੈ, ਪਰ ਧਰਮੀ ਨੂੰ ਚੰਗੀਆਂ ਚੀਜ਼ਾਂ ਦਾ ਫਲ ਮਿਲਦਾ ਹੈ।
22ਇੱਕ ਚੰਗਾ ਮਨੁੱਖ ਆਪਣੇ ਬਾਲਕਾਂ ਲਈ ਵਿਰਾਸਤ ਛੱਡਦਾ ਹੈ, ਪਰ ਪਾਪੀ ਦੀ ਦੌਲਤ ਧਰਮੀਆਂ ਲਈ ਰੱਖੀ ਜਾਂਦੀ ਹੈ।
23ਬਿਨਾਂ ਹਲ ਚਲਾਏ ਵਾਲਾ ਖੇਤ ਗਰੀਬਾਂ ਲਈ ਅੰਨ ਪੈਦਾ ਕਰਦਾ ਹੈ, ਪਰ ਬੇਇਨਸਾਫ਼ੀ ਉਸ ਨੂੰ ਹੂੰਝ ਲੈਂਦੀ ਹੈ।
24ਜਿਹੜਾ ਆਪਣੇ ਬੱਚਿਆ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਹਨਾਂ ਦਾ ਵੈਰੀ ਹੈ, ਪਰ ਜਿਹੜਾ ਆਪਣੇ ਬੱਚਿਆ ਨੂੰ ਚੰਗੀ ਤਰ੍ਹਾਂ ਪਿਆਰ ਕਰਦਾ ਹੈ ਉਹਨਾਂ ਨੂੰ ਤਾੜਦਾ ਹੈ।
25ਧਰਮੀ ਤਾਂ ਆਪਣੇ ਮਨ ਨਾਲ ਖਾਂਦੇ ਹਨ, ਪਰ ਦੁਸ਼ਟ ਦਾ ਪੇਟ ਭੁੱਖਾ ਰਹਿੰਦਾ ਹੈ।