1ਬੁੱਧਵਾਨ ਔਰਤ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੇ ਹੱਥਾਂ ਨਾਲ ਉਸ ਨੂੰ ਢਾਹ ਦਿੰਦੀ ਹੈ।
2ਜਿਹੜਾ ਯਾਹਵੇਹ ਤੋਂ ਡਰਦਾ ਹੈ ਉਹ ਸਿੱਧੀ ਚਾਲ ਚੱਲਦਾ ਹੈ, ਪਰ ਜਿਹੜੇ ਉਸ ਨੂੰ ਤੁੱਛ ਜਾਣਦੇ ਹਨ ਉਹ ਆਪਣੇ ਰਾਹਾਂ ਵਿੱਚ ਭਟਕਦੇ ਹਨ।
3ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨ ਦੇ ਬੁੱਲ੍ਹ ਉਹਨਾਂ ਦੀ ਰੱਖਿਆ ਕਰਦੇ ਹਨ।