ਕਹਾਉਤਾਂ 14

ਜਿਹੜਾ ਯਾਹਵੇਹ ਤੋਂ ਡਰਦਾ ਹੈ ਉਹ ਸਿੱਧੀ ਚਾਲ ਚੱਲਦਾ ਹੈ, ਪਰ ਜਿਹੜੇ ਉਸ ਨੂੰ ਤੁੱਛ ਜਾਣਦੇ ਹਨ ਉਹ ਆਪਣੇ ਰਾਹਾਂ ਵਿੱਚ ਭਟਕਦੇ ਹਨ।

Proverbs 14:2 (UKJV) He that walks in his uprightness fears the LORD: but he that is perverse in his ways despises him.

1ਬੁੱਧਵਾਨ ਔਰਤ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੇ ਹੱਥਾਂ ਨਾਲ ਉਸ ਨੂੰ ਢਾਹ ਦਿੰਦੀ ਹੈ।

2ਜਿਹੜਾ ਯਾਹਵੇਹ ਤੋਂ ਡਰਦਾ ਹੈ ਉਹ ਸਿੱਧੀ ਚਾਲ ਚੱਲਦਾ ਹੈ, ਪਰ ਜਿਹੜੇ ਉਸ ਨੂੰ ਤੁੱਛ ਜਾਣਦੇ ਹਨ ਉਹ ਆਪਣੇ ਰਾਹਾਂ ਵਿੱਚ ਭਟਕਦੇ ਹਨ।

3ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨ ਦੇ ਬੁੱਲ੍ਹ ਉਹਨਾਂ ਦੀ ਰੱਖਿਆ ਕਰਦੇ ਹਨ।

4ਜਿੱਥੇ ਬਲਦ ਨਹੀਂ ਉੱਥੇ ਖੁਰਲੀ ਖਾਲੀ ਹੈ, ਪਰ ਬਲਦ ਦੇ ਬਲ ਨਾਲ ਭਰਪੂਰ ਫ਼ਸਲ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.