3ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨ ਦੇ ਬੁੱਲ੍ਹ ਉਹਨਾਂ ਦੀ ਰੱਖਿਆ ਕਰਦੇ ਹਨ।
4ਜਿੱਥੇ ਬਲਦ ਨਹੀਂ ਉੱਥੇ ਖੁਰਲੀ ਖਾਲੀ ਹੈ, ਪਰ ਬਲਦ ਦੇ ਬਲ ਨਾਲ ਭਰਪੂਰ ਫ਼ਸਲ ਹੁੰਦੀ ਹੈ।
5ਇੱਕ ਇਮਾਨਦਾਰ ਗਵਾਹ ਧੋਖਾ ਨਹੀਂ ਦਿੰਦਾ, ਪਰ ਝੂਠਾ ਗਵਾਹ ਝੂਠ ਬੋਲਦਾ ਹੈ।
6ਮਜ਼ਾਕ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਸ ਨੂੰ ਕੁਝ ਨਹੀਂ ਮਿਲਦਾ, ਪਰ ਸਮਝਦਾਰ ਨੂੰ ਗਿਆਨ ਅਸਾਨੀ ਨਾਲ ਮਿਲਦਾ ਹੈ।
7ਮੂਰਖ ਤੋਂ ਦੂਰ ਰਹੋ, ਕਿਉਂ ਜੋ ਤੁਸੀਂ ਉਹਨਾਂ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਓਗੇ।