ਕਹਾਉਤਾਂ 14

ਮਜ਼ਾਕ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਸ ਨੂੰ ਕੁਝ ਨਹੀਂ ਮਿਲਦਾ, ਪਰ ਸਮਝਦਾਰ ਨੂੰ ਗਿਆਨ ਅਸਾਨੀ ਨਾਲ ਮਿਲਦਾ ਹੈ।

Proverbs 14:6 (UKJV) A scorner seeks wisdom, and finds it not: but knowledge is easy unto him that understands.

4ਜਿੱਥੇ ਬਲਦ ਨਹੀਂ ਉੱਥੇ ਖੁਰਲੀ ਖਾਲੀ ਹੈ, ਪਰ ਬਲਦ ਦੇ ਬਲ ਨਾਲ ਭਰਪੂਰ ਫ਼ਸਲ ਹੁੰਦੀ ਹੈ।

5ਇੱਕ ਇਮਾਨਦਾਰ ਗਵਾਹ ਧੋਖਾ ਨਹੀਂ ਦਿੰਦਾ, ਪਰ ਝੂਠਾ ਗਵਾਹ ਝੂਠ ਬੋਲਦਾ ਹੈ।

6ਮਜ਼ਾਕ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਸ ਨੂੰ ਕੁਝ ਨਹੀਂ ਮਿਲਦਾ, ਪਰ ਸਮਝਦਾਰ ਨੂੰ ਗਿਆਨ ਅਸਾਨੀ ਨਾਲ ਮਿਲਦਾ ਹੈ।

7ਮੂਰਖ ਤੋਂ ਦੂਰ ਰਹੋ, ਕਿਉਂ ਜੋ ਤੁਸੀਂ ਉਹਨਾਂ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਓਗੇ।

8ਸਿਆਣੇ ਦੀ ਬੁੱਧ ਇਹ ਹੈ ਕਿ ਉਹ ਆਪਣੇ ਰਾਹਾਂ ਨੂੰ ਸਮਝੇ, ਪਰ ਮੂਰਖਾਂ ਦੀ ਮੂਰਖਤਾਈ ਧੋਖਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.