7ਮੂਰਖ ਤੋਂ ਦੂਰ ਰਹੋ, ਕਿਉਂ ਜੋ ਤੁਸੀਂ ਉਹਨਾਂ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਓਗੇ।
8ਸਿਆਣੇ ਦੀ ਬੁੱਧ ਇਹ ਹੈ ਕਿ ਉਹ ਆਪਣੇ ਰਾਹਾਂ ਨੂੰ ਸਮਝੇ, ਪਰ ਮੂਰਖਾਂ ਦੀ ਮੂਰਖਤਾਈ ਧੋਖਾ ਹੈ।
9ਮੂਰਖ ਤਾਂ ਪਾਪ ਦੇ ਬਦਲੇ ਦਾ ਮਜ਼ਾਕ ਉਡਾਉਂਦੇ ਹਨ, ਪਰ ਨੇਕ ਲੋਕਾਂ ਵਿੱਚ ਸਦਭਾਵਨਾ ਪਾਈ ਜਾਂਦੀ ਹੈ।
10ਹਰ ਇੱਕ ਦਿਲ ਆਪਣੀ ਕੁੜੱਤਣ ਨੂੰ ਜਾਣਦਾ ਹੈ, ਅਤੇ ਕੋਈ ਵੀ ਉਸਦੀ ਖੁਸ਼ੀ ਸਾਂਝੀ ਨਹੀਂ ਹੋ ਸਕਦਾ।
11ਦੁਸ਼ਟਾਂ ਦਾ ਘਰ ਨਾਸ ਹੋ ਜਾਵੇਗਾ, ਪਰ ਨੇਕ ਲੋਕਾਂ ਦਾ ਤੰਬੂ ਅਬਾਦ ਰਹੇਗਾ।