ਕਹਾਉਤਾਂ 15

ਯਾਹਵੇਹ ਦੁਸ਼ਟਾਂ ਦੇ ਰਾਹ ਨੂੰ ਨਫ਼ਰਤ ਕਰਦਾ ਹੈ, ਪਰ ਉਹ ਉਹਨਾਂ ਨੂੰ ਪਿਆਰ ਕਰਦਾ ਹੈ ਜੋ ਧਰਮ ਦਾ ਪਿੱਛਾ ਕਰਦੇ ਹਨ।

Proverbs 15:9 (UKJV) The way of the wicked is an abomination unto the LORD: but he loves him that follows after righteousness.

7ਬੁੱਧਵਾਨ ਦੇ ਬੁੱਲ੍ਹ ਗਿਆਨ ਫੈਲਾਉਂਦੇ ਹਨ, ਪਰ ਮੂਰਖਾਂ ਦੇ ਦਿਲ ਸਿੱਧੇ ਨਹੀਂ ਹੁੰਦੇ।

8ਯਾਹਵੇਹ ਨੂੰ ਦੁਸ਼ਟ ਦੇ ਬਲੀਦਾਨ ਤੋਂ ਨਫ਼ਰਤ ਹੈ, ਪਰ ਨੇਕ ਦੀ ਪ੍ਰਾਰਥਨਾ ਉਸਨੂੰ ਪ੍ਰਸੰਨ ਕਰਦੀ ਹੈ।

9ਯਾਹਵੇਹ ਦੁਸ਼ਟਾਂ ਦੇ ਰਾਹ ਨੂੰ ਨਫ਼ਰਤ ਕਰਦਾ ਹੈ, ਪਰ ਉਹ ਉਹਨਾਂ ਨੂੰ ਪਿਆਰ ਕਰਦਾ ਹੈ ਜੋ ਧਰਮ ਦਾ ਪਿੱਛਾ ਕਰਦੇ ਹਨ।

10ਸਖ਼ਤ ਅਨੁਸ਼ਾਸਨ ਹਰ ਉਸ ਵਿਅਕਤੀ ਦੀ ਉਡੀਕ ਕਰਦਾ ਹੈ ਜੋ ਰਾਹ ਛੱਡਦਾ ਹੈ; ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮਰ ਜਾਵੇਗਾ।

11ਮੌਤ ਅਤੇ ਵਿਨਾਸ਼ ਯਾਹਵੇਹ ਦੇ ਸਾਹਮਣੇ ਖੁੱਲ੍ਹੇ ਪਏ ਹਨ, ਉਹ ਮਨੁੱਖ ਦੇ ਦਿਲ ਨੂੰ ਚੰਗੀ ਤਰ੍ਹਾ ਜਾਣਦਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.