6ਧਰਮੀ ਦੇ ਘਰ ਵਿੱਚ ਵੱਡਾ ਖ਼ਜ਼ਾਨਾ ਹੈ, ਪਰ ਦੁਸ਼ਟ ਦੀ ਕਮਾਈ ਕਸ਼ਟ ਲਿਆਉਂਦੀ ਹੈ।
7ਬੁੱਧਵਾਨ ਦੇ ਬੁੱਲ੍ਹ ਗਿਆਨ ਫੈਲਾਉਂਦੇ ਹਨ, ਪਰ ਮੂਰਖਾਂ ਦੇ ਦਿਲ ਸਿੱਧੇ ਨਹੀਂ ਹੁੰਦੇ।
8ਯਾਹਵੇਹ ਨੂੰ ਦੁਸ਼ਟ ਦੇ ਬਲੀਦਾਨ ਤੋਂ ਨਫ਼ਰਤ ਹੈ, ਪਰ ਨੇਕ ਦੀ ਪ੍ਰਾਰਥਨਾ ਉਸਨੂੰ ਪ੍ਰਸੰਨ ਕਰਦੀ ਹੈ।
9ਯਾਹਵੇਹ ਦੁਸ਼ਟਾਂ ਦੇ ਰਾਹ ਨੂੰ ਨਫ਼ਰਤ ਕਰਦਾ ਹੈ, ਪਰ ਉਹ ਉਹਨਾਂ ਨੂੰ ਪਿਆਰ ਕਰਦਾ ਹੈ ਜੋ ਧਰਮ ਦਾ ਪਿੱਛਾ ਕਰਦੇ ਹਨ।
10ਸਖ਼ਤ ਅਨੁਸ਼ਾਸਨ ਹਰ ਉਸ ਵਿਅਕਤੀ ਦੀ ਉਡੀਕ ਕਰਦਾ ਹੈ ਜੋ ਰਾਹ ਛੱਡਦਾ ਹੈ; ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮਰ ਜਾਵੇਗਾ।