12ਮੂਰਖ ਦੀ ਬੇਵਕੂਫ਼ੀ ਵਿੱਚ ਫਸਣ ਨਾਲੋਂ ਚੰਗਾ ਹੋਵੇਗਾ, ਬੱਚੇ ਖੋਹ ਚੁੱਕੀ ਰਿੱਛਣੀ ਦਾ ਟਾਕਰਾ ਕਰਨਾ ਚੰਗਾ ਹੈ।
13ਬੁਰਾਈ ਕਦੇ ਵੀ ਉਸ ਦੇ ਘਰ ਨੂੰ ਨਹੀਂ ਛੱਡਦੀ, ਜੋ ਭਲਿਆਈ ਦੇ ਬਦਲੇ ਹਮੇਸ਼ਾ ਬੁਰਿਆਈ ਹੀ ਕਰਦਾ ਹੈ।
14ਝਗੜਾ ਸ਼ੁਰੂ ਕਰਨਾ ਪਾਣੀ ਦੇ ਬੰਨ੍ਹ ਨੂੰ ਤੋੜਨ ਦੇ ਬਰਾਬਰ ਹੈ, ਇਸ ਲਈ ਵਿਵਾਦ ਪੈਦਾ ਹੋਣ ਤੋਂ ਪਹਿਲਾਂ ਮਾਮਲਾ ਛੱਡ ਦਿਓ।
15ਦੋਸ਼ੀ ਨੂੰ ਧਰਮੀ ਠਹਿਰਾਉਣਾ ਅਤੇ ਨਿਰਦੋਸ਼ ਨੂੰ ਦੋਸ਼ੀ ਠਹਿਰਾਉਣਾ, ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।
16ਮੂਰਖਾਂ ਦੇ ਹੱਥ ਵਿੱਚ ਸਿਆਣਪ ਲੈਣ ਲਈ ਧਨ ਕਿਉਂ ਹੋਵੇ, ਜਦੋਂ ਉਹ ਸਮਝ ਨਹੀਂ ਸਕਦੇ?