10ਸਮਝਦਾਰ ਉੱਤੇ ਇੱਕ ਝਿੜਕ, ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ।
11ਦੁਸ਼ਟ ਲੋਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਹਨ, ਮੌਤ ਦਾ ਦੂਤ ਉਹਨਾਂ ਦੇ ਵਿਰੁੱਧ ਭੇਜਿਆ ਜਾਵੇਗਾ।
12ਮੂਰਖ ਦੀ ਬੇਵਕੂਫ਼ੀ ਵਿੱਚ ਫਸਣ ਨਾਲੋਂ ਚੰਗਾ ਹੋਵੇਗਾ, ਬੱਚੇ ਖੋਹ ਚੁੱਕੀ ਰਿੱਛਣੀ ਦਾ ਟਾਕਰਾ ਕਰਨਾ ਚੰਗਾ ਹੈ।
13ਬੁਰਾਈ ਕਦੇ ਵੀ ਉਸ ਦੇ ਘਰ ਨੂੰ ਨਹੀਂ ਛੱਡਦੀ, ਜੋ ਭਲਿਆਈ ਦੇ ਬਦਲੇ ਹਮੇਸ਼ਾ ਬੁਰਿਆਈ ਹੀ ਕਰਦਾ ਹੈ।
14ਝਗੜਾ ਸ਼ੁਰੂ ਕਰਨਾ ਪਾਣੀ ਦੇ ਬੰਨ੍ਹ ਨੂੰ ਤੋੜਨ ਦੇ ਬਰਾਬਰ ਹੈ, ਇਸ ਲਈ ਵਿਵਾਦ ਪੈਦਾ ਹੋਣ ਤੋਂ ਪਹਿਲਾਂ ਮਾਮਲਾ ਛੱਡ ਦਿਓ।