ਕਹਾਉਤਾਂ 17

ਦੁਸ਼ਟ ਲੋਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਹਨ, ਮੌਤ ਦਾ ਦੂਤ ਉਹਨਾਂ ਦੇ ਵਿਰੁੱਧ ਭੇਜਿਆ ਜਾਵੇਗਾ।

Proverbs 17:11 (UKJV) An evil man seeks only rebellion: therefore a cruel messenger shall be sent against him.

9ਜਿਹੜਾ ਪਿਆਰ ਨੂੰ ਭਾਲਦਾ ਹੈ ਉਹ ਇੱਕ ਅਪਰਾਧ ਨੂੰ ਢੱਕਦਾ ਹੈ, ਪਰ ਜੋ ਕੋਈ ਗੱਲ ਨੂੰ ਦੁਹਰਾਉਂਦਾ ਹੈ ਉਹ ਪੱਕੇ ਦੋਸਤਾਂ ਵਿੱਚ ਫੁੱਟ ਪਾ ਦਿੰਦਾ ਹੈ।

10ਸਮਝਦਾਰ ਉੱਤੇ ਇੱਕ ਝਿੜਕ, ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ।

11ਦੁਸ਼ਟ ਲੋਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਹਨ, ਮੌਤ ਦਾ ਦੂਤ ਉਹਨਾਂ ਦੇ ਵਿਰੁੱਧ ਭੇਜਿਆ ਜਾਵੇਗਾ।

12ਮੂਰਖ ਦੀ ਬੇਵਕੂਫ਼ੀ ਵਿੱਚ ਫਸਣ ਨਾਲੋਂ ਚੰਗਾ ਹੋਵੇਗਾ, ਬੱਚੇ ਖੋਹ ਚੁੱਕੀ ਰਿੱਛਣੀ ਦਾ ਟਾਕਰਾ ਕਰਨਾ ਚੰਗਾ ਹੈ।

13ਬੁਰਾਈ ਕਦੇ ਵੀ ਉਸ ਦੇ ਘਰ ਨੂੰ ਨਹੀਂ ਛੱਡਦੀ, ਜੋ ਭਲਿਆਈ ਦੇ ਬਦਲੇ ਹਮੇਸ਼ਾ ਬੁਰਿਆਈ ਹੀ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.