16ਮੂਰਖਾਂ ਦੇ ਹੱਥ ਵਿੱਚ ਸਿਆਣਪ ਲੈਣ ਲਈ ਧਨ ਕਿਉਂ ਹੋਵੇ, ਜਦੋਂ ਉਹ ਸਮਝ ਨਹੀਂ ਸਕਦੇ?
17ਇੱਕ ਮਿੱਤਰ ਹਰ ਵੇਲੇ ਪਿਆਰ ਕਰਦਾ ਹੈ, ਅਤੇ ਇੱਕ ਭਰਾ ਬਿਪਤਾ ਦੇ ਸਮੇਂ ਲਈ ਪੈਦਾ ਹੁੰਦਾ ਹੈ।
18ਕੇਵਲ ਮੂਰਖ ਮਨੁੱਖ ਹੀ ਕਿਸੇ ਪਰਾਏ ਮਨੁੱਖ ਦੇ ਕਰਜ਼ੇ ਦੀ ਜਿੰਮੇਦਾਰੀ ਲੈਂਦਾ ਹੈ।
19ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ ਉਹ ਪਾਪ ਨੂੰ ਪਿਆਰ ਕਰਦਾ ਹੈ, ਜੋ ਕੋਈ ਉੱਚਾ ਦਰਵਾਜ਼ਾ ਬਣਾਉਂਦਾ ਹੈ ਉਹ ਤਬਾਹੀ ਨੂੰ ਸੱਦਾ ਦਿੰਦਾ ਹੈ।
20ਜਿਸ ਦਾ ਮਨ ਭ੍ਰਿਸ਼ਟ ਹੈ ਉਹ ਸਫ਼ਲ ਨਹੀਂ ਹੁੰਦਾ, ਜਿਸ ਦੀ ਜੀਭ ਵਿਗੜਦੀ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।