ਕਹਾਉਤਾਂ 17

ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ ਉਹ ਪਾਪ ਨੂੰ ਪਿਆਰ ਕਰਦਾ ਹੈ, ਜੋ ਕੋਈ ਉੱਚਾ ਦਰਵਾਜ਼ਾ ਬਣਾਉਂਦਾ ਹੈ ਉਹ ਤਬਾਹੀ ਨੂੰ ਸੱਦਾ ਦਿੰਦਾ ਹੈ।

Proverbs 17:19 (UKJV) He loves transgression that loves strife: and he that exalts his gate seeks destruction.

17ਇੱਕ ਮਿੱਤਰ ਹਰ ਵੇਲੇ ਪਿਆਰ ਕਰਦਾ ਹੈ, ਅਤੇ ਇੱਕ ਭਰਾ ਬਿਪਤਾ ਦੇ ਸਮੇਂ ਲਈ ਪੈਦਾ ਹੁੰਦਾ ਹੈ।

18ਕੇਵਲ ਮੂਰਖ ਮਨੁੱਖ ਹੀ ਕਿਸੇ ਪਰਾਏ ਮਨੁੱਖ ਦੇ ਕਰਜ਼ੇ ਦੀ ਜਿੰਮੇਦਾਰੀ ਲੈਂਦਾ ਹੈ।

19ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ ਉਹ ਪਾਪ ਨੂੰ ਪਿਆਰ ਕਰਦਾ ਹੈ, ਜੋ ਕੋਈ ਉੱਚਾ ਦਰਵਾਜ਼ਾ ਬਣਾਉਂਦਾ ਹੈ ਉਹ ਤਬਾਹੀ ਨੂੰ ਸੱਦਾ ਦਿੰਦਾ ਹੈ।

20ਜਿਸ ਦਾ ਮਨ ਭ੍ਰਿਸ਼ਟ ਹੈ ਉਹ ਸਫ਼ਲ ਨਹੀਂ ਹੁੰਦਾ, ਜਿਸ ਦੀ ਜੀਭ ਵਿਗੜਦੀ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।

21ਇੱਕ ਬੱਚੇ ਲਈ ਮੂਰਖ ਹੋਣਾ ਦੁੱਖ ਲਿਆਉਂਦਾ ਹੈ, ਅਧਰਮੀ ਮੂਰਖ ਦੇ ਮਾਤਾ-ਪਿਤਾ ਲਈ ਕੋਈ ਖੁਸ਼ੀ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.