ਕਹਾਉਤਾਂ 17

ਖੁਸ਼ਦਿਲ ਦਿਲ ਚੰਗੀ ਦਵਾਈ ਹੈ, ਪਰ ਕੁਚਲਿਆ ਹੋਇਆ ਆਤਮਾ ਹੱਡੀਆਂ ਨੂੰ ਸੁਕਾ ਦਿੰਦਾ ਹੈ।

Proverbs 17:22 (UKJV) A merry heart does good like a medicine: but a broken spirit dries the bones.

20ਜਿਸ ਦਾ ਮਨ ਭ੍ਰਿਸ਼ਟ ਹੈ ਉਹ ਸਫ਼ਲ ਨਹੀਂ ਹੁੰਦਾ, ਜਿਸ ਦੀ ਜੀਭ ਵਿਗੜਦੀ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।

21ਇੱਕ ਬੱਚੇ ਲਈ ਮੂਰਖ ਹੋਣਾ ਦੁੱਖ ਲਿਆਉਂਦਾ ਹੈ, ਅਧਰਮੀ ਮੂਰਖ ਦੇ ਮਾਤਾ-ਪਿਤਾ ਲਈ ਕੋਈ ਖੁਸ਼ੀ ਨਹੀਂ ਹੈ।

22ਖੁਸ਼ਦਿਲ ਦਿਲ ਚੰਗੀ ਦਵਾਈ ਹੈ, ਪਰ ਕੁਚਲਿਆ ਹੋਇਆ ਆਤਮਾ ਹੱਡੀਆਂ ਨੂੰ ਸੁਕਾ ਦਿੰਦਾ ਹੈ।

23ਦੁਸ਼ਟ ਨਿਆਂ ਦੇ ਰਾਹ ਨੂੰ, ਵਿਗਾੜਨ ਲਈ ਗੁਪਤ ਵਿੱਚ ਰਿਸ਼ਵਤ ਲੈਂਦੇ ਹਨ।

24ਇੱਕ ਸਮਝਦਾਰ ਬੁੱਧ ਨੂੰ ਧਿਆਨ ਵਿੱਚ ਰੱਖਦਾ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੀਆਂ ਹੱਦਾਂ ਵੱਲ ਲੱਗੀਆਂ ਰਹਿੰਦੀਆ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.