8ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ, ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
9ਜਿਹੜਾ ਆਪਣੇ ਕੰਮ ਵਿੱਚ ਢਿੱਲਾ ਹੈ, ਉਹ ਤਬਾਹ ਕਰਨ ਵਾਲੇ ਦਾ ਭਰਾ ਹੈ।
10ਯਾਹਵੇਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਇਸ ਵੱਲ ਭੱਜਦੇ ਹਨ ਅਤੇ ਸੁਰੱਖਿਅਤ ਹੋ ਜਾਂਦੇ ਹਨ।
11ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ। ਉਹ ਇਸਦੀ ਕਲਪਨਾ ਕਰਦੇ ਹਨ ਕਿ ਇੱਕ ਉੱਚੀ ਸ਼ਹਿਰਪਨਾਹ ਵਾਂਗੂੰ ਹੈ।
12ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਨਿਮਰਤਾ ਆਦਰ ਤੋਂ ਪਹਿਲਾਂ ਆਉਂਦੀ ਹੈ।